ਲੋਕ ਸੰਪਰਕ ਦੇ ਸੇਵਾ ਮੁਕਤ ਅਧਿਕਾਰੀਆਂ/ਕਰਮਚਾਰੀਆਂ ਦੇ ਜਨਮ ਦਿਨ ਮਨਾਏ

ਕੇਕ ਕੱਟ ਰਹੇ - ਸੁਰਜੀਤ ਸਿੰਘ ਦੁੱਖੀ, ਜੈ ਕਿ੍ਰਸ਼ਨ ਕੈਸ਼ਯਪ, ਕੁਲਜੀਤ ਸਿੰਘ ਅਤੇ ਵੀਨਾ ਕੁਮਾਰੀ
ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਮੈਂਬਰ

ਪਟਿਆਲਾ 30 ਨਵੰਬਰ (ਉਜਾਗਰ ਸਿੰਘ) – ਜਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਅਧਿਕਾਰੀਆਂ/ਕਰਮਚਾਰੀਆਂ ਦੇ ਜਨਮ ਦਿਨ ਧੂਮ ਧਾਮ ਨਾਲ ਕੇਕ ਕੱਟ ਕੇ ਮਨਾਏ ਗਏ। ਜਿਲ੍ਹਾ ਲੋਕ ਸੰਪਰਕ ਵਿਭਾਗ ਪਟਿਆਲਾ ਦੇ ਸੇਵਾ ਮੁਕਤ ਮੈਂਬਰਾਂ ਦੀ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਅੱਜ ਪਟਿਆਲਾ ਮੀਡੀਆ ਕਲੱਬ ਵਿੱਚ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਨੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਅਤੇ ਉਨ੍ਹਾਂ ਦੇ ਬਕਾਏ ਏਰੀਅਰ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਮੰਗ ਕੀਤੀ ਗਈ। ਉਨ੍ਹਾਂ ਅੱਗੋਂ ਕਿਹਾ ਕਿ ਉਹ ਪੰਜਾਬ ਪੈਨਸ਼ਨਜ਼ ਐਸੋਸੀਏਸ਼ਨ ਦੀਆਂ ਮੰਗਾਂ ਦਾ ਵੀ ਸਮਰਥਨ ਕਰਦੇ ਹਨ।
ਸੇਵਾ ਮੁਕਤ ਅਧਿਕਾਰੀਆਂ/ਕਰਮਚਾਰੀਆਂ ਦੇ ਇਲਾਜ ਦੇ ਨਿਯਮਾ ਵਿੱਚ ਸੋਧ ਕਰਕੇ ਕੈਸ਼ਲੈਸ ਸਕੀਮ ਸ਼ੁਰੂ ਕੀਤੀ ਜਾਵੇ ਕਿਉਂਕਿ ਬੁਢਾਪੇ ਵਿੱਚ ਬੀਮਾਰੀਆਂ ਜ਼ਿਆਦਾ ਵੱਧ ਜਾਂਦੀਆਂ ਹਨ। ਇਸ ਮੌਕੇ ਤੇ ਨਵੰਬਰ ਮਹੀਨੇ ਵਿੱਚ ਜਿਹੜੇ ਮੈਂਬਰਾਂ ਦੇ ਜਨਮ ਦਿਨ ਸਨ, ਉਨ੍ਹਾਂ ਵਿੱਚ ਸੁਰਜੀਤ ਸਿੰਘ ਦੁੱਖੀ, ਕੁਲਜੀਤ ਸਿੰਘ ਤੇ ਜੈ ਕਿ੍ਰਸ਼ਨ ਕੈਸ਼ਯਪ ਸਾਰੇ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਅਤੇ ਵੀਨਾ ਕੁਮਾਰੀ ਸਹਾਇਕ ਦੇ ਜਨਮ ਦਿਨ ਮਨਾਏ ਗਏ। ਮੀਟਿੰਗ ਵਿੱਚ ਨਵਲ ਕਿਸ਼ੋਰ ਸਾਬਕਾ ਸਟੇਜ ਮਾਸਟਰ ਨੇ ਆਪਣੀ ਜ਼ਿੰਦਗੀ ਦੇ ਸਰਵਿਸ ਦੌਰਾਨ ਹੋਏ ਤਜਰਬਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਸੈਣੀ, ਉਜਾਗਰ ਸਿੰਘ, ਪਰਮਜੀਤ ਕੌਰ, ਅਸ਼ੋਕ ਕੁਮਾਰ ਸ਼ਰਮਾ, ਪਰਮਜੀਤ ਸਿੰਘ ਸੇਠੀ, ਜੀ.ਆਰ.ਕੁਮਰਾ, ਨਰਾਤਾ ਸਿੰਘ ਸਿੱਧੂ, ਗੁਰਪ੍ਰਤਾਪ ਸਿੰਘ ਅਤੇ ਬਿਮਲ ਕੁਮਾਰ ਚਕੋਤਰਾ ਸ਼ਾਮਲ ਸਨ। ਅਗਲੀ ਮੀਟਿੰਗ ਵਿੱਚ ਨਰਾਤਾ ਸਿੰਘ ਸਿੱਧੂ ਆਪਣੇ ਤਜਰਬੇ ਸਾਂਝੇ ਕਰਨਗੇ।