ਲੌਕਡਾਊਨ ਉਲੰਘਣਾ ਦੀ ਰਿਪੋਰਟ ਲਈ ਐਨਜੈੱਡ ਪੁਲਿਸ ਦੀ ਵੈੱਬਸਾਈਟ www.105.police.govt.nz

ਵੈਲਿੰਗਟਨ, 29 ਮਾਰਚ – ਨਿਊਜ਼ੀਲੈਂਡ ਪੁਲਿਸ ਨੇ ਇਕ ਨਵਾਂ ਆਨਲਾਈਨ ਫਾਰਮ ਲਾਂਚ ਕੀਤਾ ਹੈ ਜਿਸ ਦੀ ਵਰਤੋਂ ਲੋਕ ਲੌਕਡਾਊਨ ਦੀ ਉਲੰਘਣਾ ਕਰਨ ਦੀ ਰਿਪੋਰਟ ਕਰਨ ਲਈ ਕਰ ਸਕਦੇ ਹਨ।
ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਫ਼ੋਨ ਕਰਨ ਦੀ ਬਜਾਏ ਆਨਲਾਈਨ ਫਾਰਮ ਦੀ ਵਰਤੋਂ ਕਰਨ। ਐਨਜੈੱਡ ਪੁਲਿਸ ਦਾ ਆਨਲਾਈਨ ਫਾਰਮ www.105.police.govt.nz ‘ਤੇ ਦੇਖਿਆ ਜਾ ਸਕਦਾ ਹੈ। ਇਸ ਫਾਰਮ ਦੀ ਵਰਤੋਂ ਸੈਲਫ਼-ਆਈਸੋਲੇਸ਼ਨ ਅਤੇ ਕਾਰੋਬਾਰਾਂ ਨੂੰ ਖੁੱਲ੍ਹੇ ਰੱਖਣ ਦੀ ਉਲੰਘਣਾ ਲਈ ਕੀਤੀ ਜਾ ਸਕਦੀ ਹੈ ਜੋ ਇਸੈਸ਼ੀਅਲ ਕੰਮਾਂ ਦਾ ਹਿੱਸਾ ਨਹੀਂ ਹਨ।
ਉਨ੍ਹਾਂ ਕਿਹਾ ਅਸੀਂ ਜਾਣਦੇ ਹਾਂ ਕਿ ਲੋਕ ਸਹੀ ਕੰਮ ਕਰਨਾ ਚਾਹੁੰਦੇ ਹਨ ਜੇ ਉਹ ਦੇਖਦੇ ਹਨ ਕਿ ਲੋਕ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਹਨ, ਪਰ ਅਸੀਂ ਗ਼ੈਰ-ਐਮਰਜੈਂਸੀ ਫ਼ੋਨ ਨੰਬਰ ‘ਤੇ ਭਾਰ ਘੱਟ ਕਰਨਾ ਚਾਹੁੰਦੇ ਹਾਂ। ਪੁਲਿਸ ਆਨਲਾਈਨ ਕੀਤੀ ਰਿਪੋਰਟ ਦੀ ਜਾਣਕਾਰੀ ਲਵੇਗੀ ਅਤੇ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀ ਦੀਆਂ ਯਾਦ ਦਿਵਾਉਣ ਲਈ ਸੰਪਰਕ ਕਰੇਗੀ।