ਵਾਇਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ 8ਵਾਂ ਬਲੱਡ ਡੋਨੇਸ਼ਨ ਕੈਂਪ ਸਫਲਤਾ ਪੂਰਵਕ ਸਮਾਪਤ

45 ਬਲੱਡ ਤੇ ਪਲਾਜ਼ਮਾ ਡੋਨੇਸ਼ਨ ਤੇ 11 ਦੁਬਾਰਾ ਬੁਕਿੰਗ ਕੀਤੀ ਗਈ
ਹੈਮਿਲਟਨ, 20 ਸਤੰਬਰ (ਜਰਨੈਲ ਸਿੰਘ ਰਾਹੋਂ) – ਵਾਇਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ 8ਵਾਂ ਬਲੱਡ ਡੋਨੇਸ਼ਨ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ। ਇਸ ਮੌਕੇ 45 ਯੂਨਿਟ ਬਲੱਡ (ਪਲਾਜ਼ਮਾ ਤੇ ਖ਼ੂਨ) ਡੋਨੇਸ਼ਨ ਦੇ ਤੌਰ ‘ਤੇ ਡੂਨੇਟ ਕੀਤੇ ਗਏ, ਜਦੋਂ ਕਿ 11 ਲੋਕਾਂ ਦੀ ਦੁਬਾਰਾ ਬੁਕਿੰਗ ਕੀਤੀ ਗਈ ਹੈ। ਟਰੱਸਟ ਦੇ ਸਕੱਤਰ ਅਤੁੱਲ ਸ਼ਰਮਾ ਵੱਲੋਂ ਵੀ ਬਲੱਡ ਡੂਨੇਟ ਕਰਕੇ ਹਾਜ਼ਰੀ ਲਾਈ ਗਈ। ਬਲੱਡ ਬੈਂਕ ਦੀ ਮੈਨੇਜਮੈਂਟ ਵੱਲੋਂ ਵਾਇਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਵੱਲੋਂ ਕੀਤੇ ਇਸ ਉਪਰਾਲੇ ਲਈ ਟਰੱਸਟ ਨੂੰ ਐਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਪ੍ਰਬੰਧਕਾਂ ਵੱਲੋਂ ਬਲੱਡ ਡੋਨੇਸ਼ਨ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ, ਸਾਰਾ ਦਿਨ ਕੈਂਪ ਵਿੱਚ ਮੇਲੇ ਵਾਲਾ ਮਹੌਲ ਸੀ। ਹੈਮਿਲਟਨ ਟੈਕਸੀ ਵੱਲੋਂ ਜਿੱਥੇ ਜਗਵਿੰਦਰ ਜਿੰਦੀਂ ਔਜਲਾ ਮੁਠੱਡਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਬਲੱਡ ਤੇ ਪਲਾਜ਼ਮਾ ਡੂਨੇਟ ਕੀਤਾ ਤੇ ਨਾਲ ਹੀ ਗਰਮਾ ਗਰਮ ਸਮੋਸਿਆਂ ਦੀ ਸੇਵਾ ਕੀਤੀ। ਅੱਜ ਦੇ ਕੈਂਪ ਲਈ ਕੇਲੇ ਦੀ ਸੇਵਾ ਕੁਲਵਿੰਦਰ ਸਿੰਘ ਵੈਜੀਹੈਵਨ ਮੌਰਸਵਿੱਲ, ਡਰਾਈ ਫਰੂਟ ਦੀ ਸੇਵਾ ਦੀਦਾਰ ਸਿੰਘ ਵਿਰਕ ਫਰੈਕਟਿੱਨ ਫਰੈਸ਼ ਹੈਮਿਲਟਨ ਤੇ ਗਰਮਾ ਗਰਮ ਚਾਹ, ਪਕੌੜੇ ਤੇ ਸੂਪ ਦੀ ਸੇਵਾ ਵਿਜੇ ਪਾਲ ਸੂਰੀਆ ਤੇ ਸਰਵਜੀਤ ਕੌਰ ਜੀ ਨੇ ਕੀਤੀ।
ਇਸ ਕੈਂਪ ਨੂੰ ਸਫਲ ਕਰਨ ਲਈ ਜਰਨੈਲ ਸਿੰਘ ਰਾਹੋਂ, ਮੋਨਕਾ ਥੌਰ ਪੁਰੇਵਾਲ, ਕਮਲਜੀਤ ਕੌਰ ਸੰਘੇੜਾ, ਹਰਗੁਣਜੀਤ ਸਿੰਘ, ਵਿਜੇ ਪਾਲ, ਸਰਵਜੀਤ ਕੌਰ, ਹੈਰੀ ਬਿਰਲਾ, ਪ੍ਰਿਆ ਬਿਰਲਾ, ਪਰਵਿੰਦਰ ਚਾਹਲ ਨੇ ਸਰਗਰਮੀ ਨਾਲ ਕੰਮ ਕੀਤਾ ਤੇ ਕੈਂਪ ਵਿੱਚ ਪਰਮਵੀਰ ਕੌਰ ਗਿੱਲ, ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਜੀਵਨ, ਸੰਨੀ ਸਿੰਘ, ਟੀ ਜੇ ਟ੍ਰੇਲਰ ਕੰਪਨੀ ਵੱਲੋਂ ਤਜਿੰਦਰ ਸਿੰਘ ਤੇ ਗੁਰਦੀਪ ਸਿੰਘ, ਜਸਮੀਤ ਬਾਜਵਾ, ਗੁਰਜੀਤ ਸਿੰਘ, ਜੈ ਵੀਰ ਸਿੰਘ, ਅਰਸ਼ ਗਰਚਾ, ਦਵੀਪ ਸ਼ਰਮਾ ਮਹਿੰਦਰ ਸਿੰਘ ਸੰਧੂ ਹੈਰੀ ਭਲੂਰ, ਜਲਾਵਰ ਸਿੰਘ, ਅਮਰਦੀਪ ਸਿੰਘ ਕੁਲਵੀਰ ਸਿੰਘ, ਨਵਜੋਤ ਸਿੰਘ ਸਿੱਧੂ ਨੇ ਕੈਂਪ ਵਿੱਚ ਹਾਜ਼ਰੀ ਲਾਈ। ਸੰਦੀਪ ਕਲਸੀ ਤੇ ਜਸਪ੍ਰੀਤ ਕਲਸੀ ਵੱਲੋਂ ਗਰਮਾ ਗਰਮ ਗੁਲਾਬ ਜਾਮਣਾਂ ਦੀ ਸੇਵਾ ਕੀਤੀ ਗਈ।