ਵਾਇਕਾਟੋ ਸ਼ਹੀਦੇ ਆਜ਼ਮ ਸ. ਭਗਤ ਸਿੰਘ ਟਰੱਸਟ ਵੱਲੋਂ ਸ਼ਹੀਦ ਸ. ਭਗਤ ਸਿੰਘ ਦੇ ਜਨਮ ਦਿਵਸ ਮਨਾਇਆ, ਇਸ ਮੌਕੇ ਮਨਜੀਤ ਸੰਧੂ ਹੇਸਟਿੰਗਜ਼ ਤੇ ਹੋਰਾਂ ਦਾ ਸਨਮਾਨ

ਹੈਮਿਲਟਨ, 29 ਸਤੰਬਰ – ਵਾਇਕਾਟੋ ਸ਼ਹੀਦੇ ਆਜ਼ਮ ਸ. ਭਗਤ ਸਿੰਘ ਟਰੱਸਟ ਹੈਮਿਲਟਨ, ਨਿਊਜ਼ੀਲੈਂਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਦਰਸ਼ਕਾਂ ਨਾਲ ਭਰੇ ਹਾਲ ਵਿੱਚ ਸਟੇਜ ਸੰਚਾਲਨ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ਼ਰਨਜੀਤ ਸਿੰਘ ਅਤੇ ਗੁਰਿੰਦਰ ਆਸੀ ਵੱਲੋਂ ਗੀਤਾਂ, ਸ਼ੇਅਰੋ ਸ਼ਾਇਰੀ ਨਾਲ ਕੀਤਾ ਗਿਆ।
ਪ੍ਰੋਗਰਾਮ ਦਾ ਉਦਘਾਟਨ ਮੁੱਖ ਸਪਾਂਸਰ ਸ. ਕਰਨਦੀਪ ਸਿੰਘ ਜੰਜੂਆ ਅਤੇ ਟਰੱਸਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਵੱਲੋਂ ਸ. ਭਗਤ ਸਿੰਘ ਜੀ ਦੀ ਫ਼ੋਟੋ ਤੋਂ ਪਰਦਾ ਹਟਾ ਕੇ ਕੀਤਾ ਗਿਆ। ਪ੍ਰੋਗਰਾਮ ਦਾ ਆਗਮਨ ਰਮਨਦੀਪ ਕੌਰ ਅਹੀਰ ਅਕੈਡਮੀ ਵੱਲੋਂ “ਰੋ ਰੋ ਆਖੇ ਧਰਤ” ਅਤੇ “ਮਾਂ ਧਰਤੀਏ ਤੇਰੀ ਗੋਦ ਨੂੰ” ਆਦਿ ਗੀਤਾਂ ਨਾਲ ਕੀਤਾ। ਬੱਚਿਆ ਦੇ ਫੈਂਸੀ ਡਰੈੱਸ ਮੁਕਾਬਲੇ ਵਿੱਚ ਅਭੀਜਾਤ, ਇਨਾਇਤ, ਅਭੀ ਰਾਜ ਸਿੰਘ ਅਤੇ ਅਮੀਰੋਜ ਕੌੜਾ ਨੇ ਜਿੱਤੇ। ਸੱਭਿਆਚਾਰਕ ਵੰਨਗੀਆਂ ਰਵਾਇਤੇ ਪੰਜਾਬ ਭੰਗੜਾ ਕਲੱਬ, ਰਿੱਵਰ ਸਿਟੀ ਪੰਜਾਬੀ ਕਲੱਬ ਹੈਮਿਲਟਨ ਅਤੇ ਹੈਰੀਟੇਜ ਭੰਗੜਾ ਅਕੈਡਮੀ ਆਕਲੈਂਡ ਦੀਆਂ ਮੁਟਿਆਰਾਂ ਅਤੇ ਬੱਚਿਆਂ ਨੇ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ। ਸਾਰੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਆ ਗਿਆ।
ਹੈਮਿਲਟਨ ਤੋਂ ਟਾਮਾ ਪੋਤਾਕਾ ਮੈਂਬਰ ਪਾਰਲੀਮੈਂਟ ਵੱਲੋਂ ਸ. ਜਰਨੈਲ ਸਿੰਘ ਰਾਹੋਂ ਨੂੰ ਹੈਮਿਲਟਨ ਕੌਂਸਲ ਵੱਲੋਂ ਮਿਲਿਆ ਸਵਿੱਕ ਐਵਾਰਡ ਲੋਕਾਂ ਦੀ ਹਾਜ਼ਰੀ ‘ਚ ਭੇਂਟ ਕੀਤਾ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਹਾਕਸ ਬੇਅ, ਹੇਸਟਿੰਗਜ਼ ਇਲਾਕੇ ਵਿੱਚ ਸਮਾਜਿਕ, ਧਾਰਮਿਕ ਅਤੇ ਰੇਡੀਓ ਸਪਾਈਸ ਦੀ ਸੇਵਾ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਉਣ ਕਰਕੇ ਮਨਜੀਤ ਸੰਧੂ ਹੇਸਟਿੰਗਜ ਜੀ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਮਮੈਂਟੋ, ਲੋਈ ਅਤੇ ਗਿਫ਼ਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸ. ਕਰਨਦੀਪ ਸਿੰਘ ਜੰਜੂਆ, ਸੁੱਚਾ ਸਿੰਘ ਰੰਧਾਵਾ, ਡਾ. ਰੁਲੀਆ ਸਿੰਘ, ਸਿੱਖ ਖੇਡਾਂ ਨਿਊਜ਼ੀਲੈਂਡ ਤੋਂ ਸ. ਤਾਰਾ ਸਿੰਘ ਬੈਂਸ, ਦਲਜੀਤ ਸਿੰਘ ਸਿੱਧੂ, ਗੁਰਜਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਪਾਪਾਟੋਏਟੋਏੇ, ਸ਼ਰਨਜੀਤ ਸਿੰਘ, ਗੁਰਿੰਦਰ ਆਸੀ, ਅਮਰਦੀਪ ਸਿੰਘ ਚਾਹਲ, ਟਾਮਾ ਪੋਤਾਕਾ ਮੈਂਬਰ ਪਾਰਲੀਮੈਂਟ, ਲਿੰਡਾ ਗੀ ਜੀ ਨੂੰ ਸਨਮਾਨਿਤ ਕੀਤਾ।
ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਸਬੰਧੀ ਕਮਲਜੀਤ ਕੌਰ ਸੰਘੇੜਾ, ਸਕੱਤਰ ਅਤੁੱਲ ਸ਼ਰਮਾ ,ਮੋਨਿਕਾ ਥੌਰ ਪੁਰੇਵਾਲ, ਮਨਜੀਤ ਸਿੰਘ, ਸ਼ਮਿੰਦਰ ਸਿੰਘ ਗੁਰਾਇਆ, ਸੰਦੀਪ ਕਲਸੀ, ਹਰਗੁਣਜੀਤ ਸਿੰਘ, ਨਰਿੰਦਰ ਸੱਗੂ, ਹਰਜੀਤ ਕੌਰ ਕੰਗ, ਜਸਪ੍ਰੀਤ ਕੌਰ, ਰੀਹਾ ਸੂਦ, ਕੁਲਵਿੰਦਰ ਸਿੰਘ ਦਿਉਲ, ਨੂਰ ਗੁਰਾਇਆ, ਸੰਦੀਪ ਕੌਰ ਸੰਧੂ, ਗੁਰਬਾਜ਼ ਸਿੰਘ ਆਦਿ ਦਾ ਵੱਡਾ ਯੋਗਦਾਨ ਰਿਹਾ। ਸ. ਜਰਨੈਲ ਸਿੰਘ ਰਾਹੋਂ ਅਤੇ ਸਾਰੀ ਟੀਮ ਵੱਲੋਂ ਸਪਾਂਸਰਜ਼, ਮਹਿਮਾਨ ਅਤੇ ਸ. ਭਗਤ ਸਿੰਘ ਦੇ ਪੈਰੋਕਾਰਾਂ ਦਾ ਧੰਨਵਾਦ ਕੀਤਾ।