ਵੈਲਿੰਗਟਨ, ਸੈਂਟਰਲ ਨਾਰਥ ਆਈਸਲੈਂਡ ‘ਚ ਭੂਚਾਲ: ਲੇਵੀਨ ਨੇੜੇ 5.8 ਦੀ ਤੀਬਰਤਾ ਦੇ ਭੂਚਾਲ ਨੇ ਨਾਰਥ ਆਈਸਲੈਂਡ ਨੂੰ ਹਿਲਾ ਕੇ ਰੱਖ ਦਿੱਤਾ

ਵੈਲਿੰਗਟਨ, 25 ਮਾਈ – ਨਿਊਜ਼ੀਲੈਂਡ ਦੇ ਲੇਵੀਨ ਨੇੜੇ 5.8 ਦੀ ਤੀਬਰਤਾ ਦੇ ਆਏ ਭੂਚਾਲ ਨੇ ਨਾਰਥ ਆਈਸਲੈਂਡ ਨੂੰ ਹਿਲਾ ਕੇ ਰੱਖ ਦਿੱਤਾ। ਦੇਸ਼ ਵਿੱਚ 37,000 ਤੋਂ ਵੱਧ ਲੋਕਾਂ ਨੇ 5.8 ਮਾਪ ਦੇ ਇੱਕ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਇਹ ਭੂਚਾਲ 30 ਸੈਕੰਡ ਤੱਕ ਮਹਿਸੂਸ ਕੀਤਾ ਗਿਆ। ਸਵੇਰੇ 11 ਵਜੇ ਤੋਂ ਪਹਿਲਾਂ ਘੱਟੋ-ਘੱਟ 45 ਝਟਕੇ ਆਏ, ਜਿਸ ਵਿੱਚ ਸਭ ਤੋਂ ਵੱਧ ਤੀਬਰਤਾ 4.4 ਸੀ। ਸ਼ੁਰੂਆਤੀ ਭੁਚਾਲ ਅੱਜ ਸਵੇਰੇ 7.53 ਵਜੇ ਲੇਵੀਨ ਦੇ ਨਾਰਥ-ਵੈਸਟ ਵਿੱਚ 30 ਕਿੱਲੋਮੀਟਰ ਦੀ ਦੂਰੀ ‘ਤੇ ਆਇਆ। ਜੀਓਨੈਟ ਦੇ ਅਨੁਸਾਰ, ਇਹ ਆਕਲੈਂਡ ਦੇ ਨਾਰਥ ਅਤੇ ਸਾਊਥ ਆਈਸਲੈਂਡ ਦੇ ਤਲ ਦੇ ਨੇੜੇ ਮਹਿਸੂਸ ਕੀਤਾ ਗਿਆ ਸੀ।
ਨਿਊਜ਼ਟਾਲਕ ਜ਼ੈਡਬੀ ਦੇ ਐਡਮ ਕੂਪਰ ਨੇ ਕਿਹਾ ਕਿ ਇਹ “ਬਹੁਤ ਵੱਡਾ ਭੂਚਾਲ” ਸੀ। ਉਸ ਨੇ ਕਿਹਾ ‘ਇੱਕ ਰੈਟਲਰ, ਲੰਬੇ ਸਮੇਂ ਤੱਕ ਚਲਦਾ ਰਿਹਾ’। ਸਵੇਰੇ 8 ਵਜੇ ਤੱਕ 37,000 ਤੋਂ ਵੱਧ ਲੋਕਾਂ ਨੇ ਭੂਚਾਲ ਮਹਿਸੂਸ ਕੀਤੀ ਸੀ। ਲਗਭਗ 100 ਨੇ ਕਿਹਾ ਕਿ ਇਹ ‘ਗੰਭੀਰ’ ਮਹਿਸੂਸ ਹੋਇਆ ਹੈ, ਜਦੋਂ ਕਿ 10 ਨੇ ‘ਬਹੁਤ ਜ਼ਿਆਦਾ’ ਮਹਿਸੂਸ ਕੀਤਾ। ਅਸਲ ਵਿੱਚ ਜੀਓਨੈਟ ਨੇ ਕਿਹਾ ਕਿ ਇਹ ਇੱਕ 5.9 ਦੀ ਤੀਬਰਤਾ ਦਾ ਭੂਚਾਲ ਸੀ ਅਤੇ ਬਾਅਦ ਵਿੱਚ ਇਸ ਨੂੰ ਸੋਧ ਕੇ 5.8 ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਜਦੋਂ ਭੂਚਾਲ ਆਇਆ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਵੇਰੇ ਟੈਲੀਵਿਜ਼ਨ ‘ਤੇ ਲਾਈਵ ਸਨ। ਪ੍ਰਧਾਨ ਮੰਤਰੀ ਨੇ ਨਿਊਜ਼ਹੱਬ ਦੇ ਮੇਜ਼ਬਾਨ ਰਿਆਨ ਬ੍ਰਿਜਸ ਨੂੰ ਕਿਹਾ ਕਿ, ‘ਅਸੀਂ ਇੱਥੇ ਥੋੜ੍ਹਾ ਜਿਹਾ ਭੂਚਾਲ ਮਹਿਸੂਸ ਕਰ ਰਹੇ ਹਾਂ’, ਸਕ੍ਰੀਨ ਹਿੱਲਣ ਲੱਗੀ ਹੈ।
ਗੌਰਤਲਬ ਹੈ ਕਿ ਭੂਚਾਲ ਦੇ ਲਗਭਗ 45 ਝਟਕੇ ਮਹਿਸੂਸ ਕੀਤੇ ਗਏ। ਜੀਓਨੈਟ ਵੈੱਬਸਾਈਟ ‘ਤੇ ਸਾਰੇ ਝਟਕੇ ‘ਹਲਕੇ’ ਜਾਂ ‘ਕਮਜ਼ੋਰ’ ਭੂਚਾਲ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤੇ ਗਏ ਹਨ। ਸਭ ਤੋਂ ਮਜ਼ਬੂਤ ਝਟਕਿਆਂ ਦੀ ਰਿਪੋਰਟ 25 ਕਿੱਲੋਮੀਟਰ ਲੇਵੀਨ ਦੇ ਨਾਰਥ-ਵੈਸਟ ‘ਚ ਅਤੇ 39 ਕਿੱਲੋਮੀਟਰ ਡੂੰਘਾਈ ਵਿੱਚ 4.4 ਮਾਪ ਦੀ ਸੀ। ਇਹ ਝਟਕਾ ਸਵੇਰੇ 10.44 ਵਜੇ ਆਇਆ ਸੀ। ਮੈਟਲਿੰਕ ਨੇ ਇਹਤਿਆਤ ਵਜੋਂ ਸਾਰੀਆਂ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਸਨ।