ਵੰਨ ਟੀਮ ਵੰਨ ਡ੍ਰੀਮ ਵੱਲੋਂ ‘ਤੀਜਾ ਸੀਨੀਅਰ ਹਾਕੀ ਕਾਰਨੀਵਲ 2022’ ਸਫਲਤਾਪੂਰਨ ਕਰਵਾਇਆ ਗਿਆ

ਨਵੀਂ ਦਿੱਲੀ, 25 ਸਤੰਬਰ – ਇੱਥੇ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿਖੇ ‘ਤੀਸਰਾ R2MIKREEDA-OTOD ਸੀਨੀਅਰ ਹਾਕੀ ਕਾਰਨੀਵਲ 2022’ 24 ਅਤੇ 25 ਸਤੰਬਰ ਨੂੰ ਆਯੋਜਿਤ ਕੀਤਾ ਗਿਆ ਸੀ।
ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਮੁੰਬਈ ਅਤੇ ਬੰਗਲੌਰ ਵਿਖੇ ਪਹਿਲੇ ਦੋ ਟੂਰਨਾਮੈਂਟਾਂ ਦੇ ਸਫਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ, ਇਹ ਭਾਰਤ ਦੀ ਰਾਜਧਾਨੀ ਵਿੱਚ ਹੋਣ ਵਾਲਾ ਤੀਸਰਾ ਟੂਰਨਾਮੈਂਟ ਹੈ ਕਿਉਂਕਿ ਇਹ ਸਮਾਗਮ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਹੈ ਅਤੇ ਅਸੀਂ “75ਵੇਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ” ਨੂੰ ਮਨਾਉਣ ਲਈ ਦੇਸ਼ ਨਾਲ ਜੁੜਦੇ ਹਾਂ।
ਇਹ ਹਾਕੀ ਟੂਰਨਾਮੈਂਟ ਭਾਰਤ ਦੇ ਹਾਕੀ ਸਟਾਰ ਵਾਲਟਜ਼ ਅਤੇ ਹਾਕੀ ਦੇ ਜੀਵਤ ਦਿੱਗਜਾਂ ਦੀ ਮੌਜੂਦਗੀ ਵਿੱਚ ਸੰਪੰਨ ਹੋਇਆ। ਜਿਸ ਵਿੱਚ ਪਦਮ ਸ੍ਰੀ ਅਸਲਮ ਸ਼ੇਰ ਖਾਨ (ਉਲੰਪੀਅਨ ਅਤੇ 1975 ਵਰਲਡ ਕੱਪ ਜੇਤੂ), ਪਦਮ ਸ੍ਰੀ ਅਸ਼ੋਕ ਕੁਮਾਰ (ਉਲੰਪੀਅਨ ਅਤੇ 1975 ਵਰਲਡ ਕੱਪ ਜੇਤੂ), ਪਦਮ ਸ੍ਰੀ ਸ. ਗੁਰਬਖ਼ਸ਼ ਸਿੰਘ (ਉਲੰਪੀਅਨ ਅਤੇ 1975 ਵਰਲਡ ਕੱਪ ਜੇਤੂ), ਸ. ਹਰਬਿੰਦਰ ਸਿੰਘ (ਉਲੰਪੀਅਨ ਅਤੇ 1975 ਵਰਲਡ ਕੱਪ ਜੇਤੂ), ਪਦਮ ਸ੍ਰੀ ਵਿਨੀਤ ਕੁਮਾਰ (ਉਲੰਪੀਅਨ ਸੋਨੇ ਦਾ ਤਗਮਾ ਜੇਤੂ) ਅਤੇ ਦਰੋਣਾਚਾਰੀਆ ਐਵਾਰਡੀ ਰੋਮੀਓ ਜੇਮਸ (ਉਲੰਪੀਅਨ ਸੋਨੇ ਦਾ ਤਗਮਾ ਜੇਤੂ)।
ਇਹ ਹਾਕੀ ਟੂਰਨਾਮੈਂਟ 40+ ਉਮਰ ਦੇ ਖਿਡਾਰੀਆਂ ਲਈ ਸੀ, ਜਿਸ ਵਿੱਚ ਦਿੱਲੀ ਦੀਆਂ 6 ਸਭ ਤੋਂ ਵਧੀਆ ਸਥਾਨਕ ਟੀਮਾਂ ਸ਼ਾਮਿਲ ਸਨ ਅਤੇ ਜੋ ਲੀਗ ਅਧਾਰਿਤ ਖੇਡੀਆਂ ਅਤੇ ਬਾਅਦ ਵਿੱਚ ਫਾਈਨਲ ਕਰਵਾਇਆ ਗਿਆ। ਟੀਮਾਂ ਨੂੰ ਲੀਗ ਕਮ ਫਾਈਨਲ ਮੈਚ ਦੇ ਨਾਲ ਦੋ ਪੂਲ ਵਿੱਚ ਵੰਡਿਆ ਗਿਆ ਸੀ ਅਤੇ ਹਰ ਭਾਗ ਲੈਣ ਵਾਲੀ ਟੀਮ ਇੱਕ ਟਰਾਫ਼ੀ ਅਤੇ ਹਰ ਇੱਕ ਸਥਾਈ ਯਾਦਗਾਰ ਦੇ ਨਾਲ ਸਨਮਾਨਿਤ ਕੀਤੀ ਗਈ। ਹਾਕੀ ਦਿੱਲੀ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਮੈਚ ਸੁਚਾਰੂ ਢੰਗ ਨਾਲ ਖੇਡੇ ਗਏ।
ਪੂਲ ‘ਏ’ ਵਿੱਚ ਯੂਨੀਅਨ ਅਕੈਡਮੀ ਕਲੱਬ, ਪੀਡੀਐੱਸਸੀ ਗੁੜਗਾਉਂ ਤੇ ਖੇੜਾ ਕਲਾਂ ਕਲੱਬ ਜਦੋਂ ਕਿ ਪੂਲ ‘ਬੀ’ ਵਿੱਚ ਕੋਨਸਿਟ ਆਫ਼ ਵੰਨ, ਓਟੀਓਡੀ (ਵੰਨ ਟੀਮ ਵੰਨ ਡ੍ਰੀਮ), ਐੱਸ ਐਚ ਕਲੱਬ, ਘੁੰਮਹਾਨੇਰਾ ਰਾਈਜ਼ਰਸ ਹਨ
ਲੈਵਲ 3 ਦਾ ਫਾਈਨਲ ਖੇੜਾ ਕਲਾਂ ਕਲੱਬ ਅਤੇ ਐੱਸ ਐਚ ਕਲੱਬ ਵਿਚਕਾਰ ਖੇਡਿਆ ਗਿਆ ਅਤੇ ਉਹ ਜੇਤੂ ਰਿਹਾ
ਲੈਵਲ 2 ਦਾ ਫਾਈਨਲ ਓਟੀਓਡੀ ਅਤੇ ਪੀਡੀਐੱਸਸੀ ਗੁੜਗਾਉਂ ਵਿਚਕਾਰ ਖੇਡਿਆ ਗਿਆ ਅਤੇ ਪੀਡੀਐੱਸਸੀ ਗੁੜਗਾਉਂ ਨੇ ਜਿੱਤਿਆ
ਲੈਵਲ 1 ਦਾ ਫਾਈਨਲ ਯੂਨੀਅਨ ਅਕੈਡਮੀ ਕਲੱਬ ਅਤੇ ਘੁੰਮਹਾਨੇਰਾ ਰਾਈਜ਼ਰਸ ਵਿਚਕਾਰ ਖੇਡਿਆ ਗਿਆ ਅਤੇ ਯੂਨੀਅਨ ਅਕੈਡਮੀ ਕਲੱਬ ਨੇ ਜਿੱਤਿਆ
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਯੂਨੀਅਨ ਅਕੈਡਮੀ ਕਲੱਬ ਦਾ ਅਮਰ ਨੇਗੀ ਰਿਹਾ ਅਤੇ ਟੂਰਨਾਮੈਂਟ ਦਾ ਸਰਵੋਤਮ ਗੋਲ-ਕੀਪਰ ਘੁੰਮਹਾਨੇਰਾ ਰਾਈਜ਼ਰਸ ਦਾ ਕਾਲੂ ਰਾਮ ਰਿਹਾ।
ਇਹ ਟੂਰਨਾਮੈਂਟ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਸਾਰੇ ਹਾਕੀ ਲਿਵਿੰਗ ਲੀਜੈਂਡਜ਼ ਦੀ ਮੌਜੂਦਗੀ ਵਿੱਚ ਹੋਇਆ ਅਤੇ ਵੰਨ ਟੀਮ ਵੰਨ ਡ੍ਰੀਮ (ਓਟੀਓਡੀ) ਦੇ ਪ੍ਰਧਾਨ ਸ. ਰਾਜਾ ਨਾਮਧਾਰੀ ਨੇ ਸਾਰੇ ਪਤਵੰਤੇ ਖਿਡਾਰੀਆਂ ਤੇ ਸੱਜਣਾਂ ਨੂੰ ਇੱਕ ਓਟੀਓਡੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਸ ਟੂਰਨਾਮੈਂਟ ਦੇ ਸਪਾਂਸਰ ‘ਰੂਟ 2 ਮੀਡੀਆ ਕ੍ਰੀਡਾ’ ਅਤੇ ‘ਕੋਟਕ ਮਹਿੰਦਰਾ ਬੈਂਕ’ ਸਨ, ਉਨ੍ਹਾਂ ਦਾ ਵੀ ਓਟੀਓਡੀ ਦੇ ਪ੍ਰਧਾਨ ਸ. ਰਾਜਾ ਨਾਮਧਾਰੀ ਨੇ ਧੰਨਵਾਦ ਕੀਤਾ।