ਸਰਕਾਰ ਵੱਲੋਂ ਦੇਸ਼ ‘ਚ ਲੇਬਰ ਦੀ ਘਾਟ ਪੂਰੀ ਕਰਨ ਲਈ ਗ੍ਰੀਨ ਲਿਸਟ ਅਤੇ ਹੋਰ ਇਮੀਗ੍ਰੇਸ਼ਨ ਬਦਲਾਅ

ਵੈਲਿੰਗਟਨ, 12 ਦਸੰਬਰ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਅੱਜ 2022 ਦੀ ਅੰਤਿਮ ਪੋਸਟ-ਕੈਬਨਿਟ ਪ੍ਰੈੱਸ ਬ੍ਰੀਫਿੰਗ ‘ਚ ਇਮੀਗ੍ਰੇਸ਼ਨ ਸੈਟਿੰਗਾਂ ‘ਚ ਕਈ ਤਬਦੀਲੀਆਂ ਦਾ ਐਲਾਨ ਕੀਤਾ। ਸਰਕਾਰ ਨੇ ਹੁਣ ਨਰਸਾਂ, ਮਾਹਿਰ ਡਾਕਟਰਾਂ ਅਤੇ ਮਿਡਵਾਈਵਜ਼ ਨੂੰ ਤੁਰੰਤ ਰੈਜ਼ੀਡੈਂਸੀ ਦੀ ਆਗਿਆ ਦਿੰਦੇ ਹੋਏ ਆਪਣੀਆਂ ਇਮੀਗ੍ਰੇਸ਼ਨ ਸੈਟਿੰਗਾਂ ‘ਚ ਇੱਕ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ।
ਇਹ ਤਬਦੀਲੀ ਫਾਸਟ-ਟਰੈਕ ਰੈਜ਼ੀਡੈਂਸੀ ਨੀਤੀ ਬਾਰੇ ਮਹੀਨਿਆਂ ਦੀ ਆਲੋਚਨਾ ਤੋਂ ਬਾਅਦ ਆਈ ਹੈ ਜਿਸ ਨੇ ਅਸਲ ‘ਚ ਨਰਸਾਂ ਨੂੰ ਇਸ ਡਰ ਤੋਂ ਬਾਹਰ ਰੱਖਿਆ ਗਿਆ ਸੀ ਕਿ ਉਹ ਪਹੁੰਚਣ ਤੋਂ ਬਾਅਦ ਲੰਮੇ ਸਮੇਂ ਤੱਕ ਦੇਸ਼ ਨਹੀਂ ਛੱਡਣਗੀਆਂ। ਉਹ ਮੈਡੀਕਲ ਪੇਸ਼ੇਵਰ ਗ੍ਰੀਨ ਲਿਸਟ ਇਮੀਗ੍ਰੇਸ਼ਨ ਸ਼੍ਰੇਣੀ ‘ਚ ਸ਼ਾਮਲ ਕੀਤੇ ਗਏ 10 ਵਾਧੂ ਪੇਸ਼ਿਆਂ ਵਿੱਚੋਂ ਹਨ। ਗ੍ਰੀਨ ਲਿਸਟ ਜੁਲਾਈ ‘ਚ ਸਥਾਪਿਤ ਕੀਤੀ ਗਈ ਸੀ, ਜਿਸ ਨੇ 85 ਪੇਸ਼ਿਆਂ ਲਈ ਸਭ ਤੋਂ ਵੱਧ ਲੋੜਵੰਦ ਵਜੋਂ ਪਛਾਣੇ ਗਏ ਸਨ ਜਾਂ ਤਾਂ ਤੁਰੰਤ ਜਾਂ ਦੋ ਸਾਲਾਂ ਬਾਅਦ ਰੈਜ਼ੀਡੈਂਸੀ ਲਈ ਪਾਥਵੇਅ ਪ੍ਰਦਾਨ ਕੀਤੇ ਸਨ।
ਗ੍ਰੀਨ ਲਿਸਟ
ਸਟ੍ਰੇਟ ਟੂ ਰੈਜ਼ੀਡੈਂਸੀ ਪਾਥਵੇਅ
15 ਦਸੰਬਰ 2022 ਤੋਂ ਰਜਿਸਟਰਡ ਨਰਸਾਂ ਅਤੇ ਮਿਡਵਾਈਵਜ਼ ਵਰਕ ਟੂ ਰੈਜ਼ੀਡੈਂਸੀ ਤੋਂ ਸਿੱਧੇ ਰੈਜ਼ੀਡੈਂਸੀ ਗ੍ਰੀਨ ਲਿਸਟ ਪਾਥਵੇਅ ਤੱਕ ਜਾਣਗੀਆਂ। ਸਾਰੇ ਮੈਡੀਕਲ ਡਾਕਟਰਾਂ ਨੂੰ ਸਟ੍ਰੇਟ ਟੂ ਰੈਜ਼ੀਡੈਂਸੀ ਪਾਥਵੇਅ ਰਾਹੀ ਸ਼ਾਮਲ ਕੀਤਾ ਜਾਵੇਗਾ।
ਮਾਰਚ 2023 ਤੋਂ ਆਡੀਟਰਾਂ ਨੂੰ ਸਟ੍ਰੇਟ ਟੂ ਰੈਜ਼ੀਡੈਂਸੀ ਗ੍ਰੀਨ ਲਿਸਟ ਪਾਥਵੇਅ ‘ਚ ਸ਼ਾਮਲ ਕੀਤਾ ਜਾਵੇਗਾ।
ਵਰਕ ਟੂ ਰੈਜ਼ੀਡੈਂਸੀ ਪਾਥਵੇਅ
ਇਹ ਵੀ ਐਲਾਨ ਕੀਤੀ ਗਿਆ ਹੈ ਕਿ ਮਾਰਚ 2023 ਤੋਂ ਵਰਕ ਟੂ ਰੈਜ਼ੀਡੈਂਸੀ ਗ੍ਰੀਨ ਲਿਸਟ ਪਾਥਵੇਅ ਵਿੱਚ ਹੇਠਾਂ ਦਿੱਤੇ ਪੇਸ਼ਿਆਂ ਨੂੰ ਜੋੜਿਆ ਜਾਵੇਗਾ:
ਸਿਵਲ ਕੰਸਟਰੱਕਸ਼ਨ ਸੁਪਰਵਾਈਜ਼ਰ
ਗੈੱਸਫਿਟਰ
ਡਰੇਨ ਲੇਅਰਜ਼
ਸਕਿੱਲਡ ਕਰੇਨ ਆਪਰੇਟਰ
ਸਕਿੱਲਡ ਸਿਵਲ ਮਸ਼ੀਨ ਆਪਰੇਟਰ
ਹਲਾਲ ਸਾਲੋਟਰਸ
ਸਕਿੱਲਡ ਮੋਟਰ ਮਕੈਨਿਕ
ਸਕਿੱਲਡ ਟੈਲੀਕੋਮਨੀਕੇਸ਼ਨ ਟੈਕਨੀਸ਼ੀਅਨ
ਆਲ ਸੈਕੰਡਰੀ ਸਕੂਲ ਟੀਚਰਸ (ਗ੍ਰੀਨ ਲਿਸਟ ‘ਚ ਪਹਿਲਾਂ ਤੋਂ ਵਿਸ਼ੇਸ਼ਤਾਵਾਂ ਤੋਂ ਇਲਾਵਾ)
ਪ੍ਰਾਇਮਰੀ ਸਕੂਲ ਟੀਚਰਸ
ਸਰਕਾਰ ਨੇ ਕਿਹਾ ਇਸ ਤੋਂ ਇਲਾਵਾ ਬੱਸ ਅਤੇ ਟਰੱਕ ਡਰਾਈਵਰਾਂ ਲਈ ਸਮਾਂ ਸੀਮਤ, ਦੋ ਸਾਲਾਂ ਦੇ ਵਰਕ ਟੂ ਰੈਜ਼ੀਡੈਂਸੀ ਪਾਥਵੇਅ ਨਾਲ ਵਧਾਉਣ ਲਈ ਸਹਿਮਤ ਹੋਏ ਹਾਂ। ਇਹ ਸਮਝੌਤਾ ਬੱਸ ਡਰਾਈਵਰਾਂ ਅਤੇ ਸਥਾਨਕ ਕਰਮਚਾਰੀਆਂ ਦੇ ਵਿਕਾਸ ਲਈ ਬਿਹਤਰ ਉਜ਼ਰਤਾਂ ਅਤੇ ਸ਼ਰਤਾਂ ਨੂੰ ਸੁਧਾਰਨ ਲਈ ਚੱਲ ਰਹੇ ਸਾਡੇ ਕੰਮ ਦਾ ਸਮਰਥਨ ਕਰੇਗਾ। ਇਹ ਰਾਸ਼ਟਰੀ ਪੱਧਰ ‘ਤੇ ਡਰਾਈਵਰਾਂ ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ।
ਕੋਵਿਡ -19 ਮਹਾਂਮਾਰੀ ਦੌਰਾਨ 2020-21 ‘ਚ ਬਾਰਡਰ ਬੰਦ ਹੋਣ ਕਾਰਨ ਖੁੰਝ ਗਏ ਪੋਸਟ ਸਟੱਡੀ ਵਰਕ ਵੀਜ਼ੇ ਦੇ ਲਗਭਗ 1,800 ਪਿਛਲੇ ਧਾਰਕਾਂ ਲਈ 12 ਮਹੀਨੇ ਦਾ ਓਪਨ ਵਰਕ ਵੀਜ਼ਾ ਪ੍ਰਦਾਨ ਕੀਤਾ ਜਾਏਗਾ।
ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਕਿਹਾ ਕਿ ਗਰੀਨ ਸੂਚੀ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਗ੍ਰੀਨ ਲਿਸਟ ਦੀ ਅਗਲੀ ਸਮੀਖਿਆ 2023 ਦੇ ਮੱਧ ‘ਚ ਕੀਤੀ ਜਾਵੇਗੀ।