ਸਰਕਾਰ ਵੱਲੋਂ ਮੈਨੇਜਡ ਆਈਸੋਲੇਸ਼ਨ (MIQ) ਤੇ ਕੁਆਰੰਟੀਨ ਸਹੂਲਤਾਂ ਦੀਆਂ ਕੀਮਤਾਂ ‘ਚ ਵਾਧਾ

ਆਕਲੈਂਡ, 2 ਮਾਰਚ – ਸਰਕਾਰ ਹੁਣ ਨਿਊਜ਼ੀਲੈਂਡ ਆਉਣ ਵਾਲੇ ਅਸਥਾਈ ਵੀਜ਼ੇ ਧਾਰਕਾਂ ਵਾਸਤੇ ਮੈਨੇਜਡ ਆਈਸੋਲੇਸ਼ਨ (MIQ) ਤੇ ਕੁਆਰੰਟੀਨ ਦੀਆਂ ਸਹੂਲਤਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਮੈਨੇਜਡ ਆਈਸੋਲੇਸ਼ਨ (MIQ) ਤੇ ਕੁਆਰੰਟੀਨ ਦੀਆਂ ਸਹੂਲਤਾਂ ਵਾਸਤੇ ਇੱਕ ਬਾਲਗ ਵਿਅਕਤੀ ਵਾਸਤੇ ਜਿੱਥੇ 3100 ਡਾਲਰ ਲਿਆ ਜਾਂਦਾ ਸੀ ਹੁਣ 25 ਮਾਰਚ ਤੋਂ ਉਸ ਦੀ ਥਾਂ ਇੱਕ ਬਾਲਗ ਵਿਅਕਤੀ ਨੂੰ 5520 ਡਾਲਰ ਦੇਣੇ ਪੈਣਗੇ। ਉਸੇ ਕਮਰੇ ਵਿੱਚ ਦੂਜੇ ਵਿਅਕਤੀ ਨੇ ਨਾਲ ਰਹਿਣ ਉੱਤੇ 2990 ਡਾਲਰ ਲੱਗਣਗੇ ਅਤੇ ਜਦੋਂ ਕਿ ਬੱਚੇ ਦੇ ਲਈ 1610 ਡਾਲਰ ਦੇਣੇ ਪੈਣਗੇ।
ਅਸਥਾਈ ਵੀਜ਼ੇ ਧਾਰਕਾਂ ‘ਚ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਨਿਊਜ਼ੀਲੈਂਡ ਦੇ ਪੱਕੇ ਅਤੇ ਪੀਆਰ ਦੇ ਆ ਰਹੇ ਪਾਰਟਨਰ, ਵਿਜ਼ਟਰ ਵੀਜ਼ਾ, ਵਰਕ ਵੀਜ਼ਾ ਅਤੇ ਲਿਮਟਿਡ ਵੀਜ਼ਾ ਸ਼ਾਮਿਲ ਹਨ। ਸਰਕਾਰ ਕੀਮਤਾਂ ਨੂੰ ਭਰ ਲਈ ਕੁੱਝ ਸਬਸਿਡੀ ਵੀ ਦੇ ਰਹੀ ਹੈ। ਪਰ ਲੋੜ ਵਾਲੇ ਹੈਲਥ ਕੇਅਰ ਵਰਕਰ ਨੂੰ 3100 ਡਾਲਰ ਹੀ ਦੇਣੇ ਹੋਣਗੇ।