ਸਵੇਰ ਹੋਣ ਨਾਲ

ਮਾਸਟਰ ਸੰਜੀਵ ਧਰਮਾਣੀ
( ਸਟੇਟ ਅੇੈਵਾਰਡੀ )
ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕੰਮਾਂ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ।
Mobil: 9478561356

ਸਵੇਰ ਹੋਣ ਨਾਲ
ਸਾਰੇ ਹੀ ਜਾਗ ਨਹੀਂ ਜਾਂਦੇ ,
ਸਾਰੇ ਹੀ ਹੋਸ਼ ਵਿੱਚ ਨਹੀਂ ਆ ਜਾਂਦੇ ,
ਸਾਰੇ ਹੀ ਚਿੰਤਾਤੁਰ ਨਹੀਂ ਹੋ ਜਾਂਦੇ
ਤੇ ਭਵਿੱਖਤ ਦਿਨਚਰਿਆ ਪ੍ਰਤੀ
ਸਾਰੇ ਹੀ ਕਿਰਿਆਸ਼ੀਲ ਨਹੀਂ ਹੋ ਜਾਂਦੇ ,
ਸਾਰੇ ਹੀ ਯੋਜਨਾਬੱਧ ਢੰਗ ਨਾਲ਼
ਕਰਮਵਾਦੀ ਵੀ ਨਹੀਂ ਹੋ ਜਾਂਦੇ ਸ਼ਾਇਦ ।
ਕੁਝ ਰਹਿੰਦੇ ਨੇ ਸੁੱਤੇ ਨਿਦ੍ਰਾ ਦੇ ਆਗੋਸ਼ ‘ਚ ,
ਕੁਝ ਯੋਜਨਾਹੀਣ ਹੀ ਰਹਿੰਦੇ ਨੇ ,
ਕਈਆਂ ਨੂੰ ਭਵਿੱਖਤ ਅਵੇਸਲ਼ਤਾ
ਪਾ ਛੱਡਦੀ ਹੈ ਭੁਲੇਖਾ ,
ਕਈਆਂ ਕੋਲ ਨਹੀਂ ਹੁੰਦਾ ਕੋਈ
ਦਿਨਚਰਿਆ ਪ੍ਰਤੀ ਆਪਣਾ ਟੀਚਾ ,
ਕਈ ਨਹੀਂ ਹੋਣਾ ਚਾਹੁੰਦੇ ਕਰਮਵਾਦੀ ਸ਼ਾਇਦ
ਅਤੇ ਸ਼ਾਇਦ
ਕਈ ਰਹਿਣਾ ਚਾਹੁੰਦੇ ਨੇ
ਕਿਸਮਤਵਾਦੀ ਬਣ ਕੇ
ਤੇ ਸੁਪਨਿਆਂ ਦੀ ਮਿੱਠੀ ਤੇ ਨਿੱਘੀ
ਦੁਨੀਆ ਵਿੱਚ ਹੀ ।
ਸਵੇਰ ਹੋਣ ਨਾਲ
ਸਾਰੇ ਹੀ ਜਾਗ ਨਹੀਂ ਜਾਂਦੇ ,
ਕਈ ਜਕੜੇ ਰਹਿੰਦੇ ਨੇ
ਅੰਧ – ਵਿਸ਼ਵਾਸਾਂ ‘ਚ
ਤੇ ਬਣੇ ਰਹਿੰਦੇ ਨੇ ਕਿਸਮਤਵਾਦੀ ਸ਼ਾਇਦ ,
ਸਵੇਰ ਹੋਣ ਨਾਲ
ਸਾਰੇ ਜਾਗ ਨਹੀਂ ਜਾਂਦੇ ,
ਸਾਰੇ ਹੀ ਸਚੇਤ ਨਹੀਂ ਹੋ ਜਾਂਦੇ ,
ਸਵੇਰ ਹੋਣ ਨਾਲ
ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ਼੍ਰੀ ਅਨੰਦਪੁਰ ਸਾਹਿਬ
9478561356