ਸ਼ਹੀਦਾਂ ਦੇ ਪੁਰਬ ਮਨਾਉਣੇ ਤਦ ਹੀ ਸਫ਼ਲ ਨੇ ਜੇ ਉਨ੍ਹਾਂ ਵਲੋਂ ਦਰਸਾਏ ਰਾਹਾ ਤੇ ਚੱਲੀਏ ਭਾਈ ਭੁਪਿੰਦਰ ਸਿੰਘ ਜੀ

ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਸਿੱਖ ਕੋਮ ਦੇ ਮਹਾਨ ਯੋਧੇ ਤੇ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੇਆਫ਼ ਪਲੈਂਟੀ ਸਿੱਖ ਸੁਸਾਇਟੀ ਟੀਪੂਕੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਸ੍ਰੀ ਆਖੰਡ ਪਾਠ ਸਾਹਿਬ ਜੀ ਭੋਗ ਪਾਉਣ ਉਪਰੰਤ ਦੀਵਾਨਾ ਦੀ ਆਰੰਭਤਾ ਗੁਰੂ ਘਰ ਦੇ ਸੇਵਾਦਾਰ ਭਾਈ ਹਰਦੇਵ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਜੀ ਦੇ ਕੀਰਤਨ ਕਰਦਿਆ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕੀਤੀ। ਇਸ ਪਵਿੱਤਰ ਦਿਹਾੜੇ ਤੇ ਹਾਜ਼ਰੀ ਲਗਵਾਉਂਦਿਆਂ ਭਾਈ ਭੁਪਿੰਦਰ ਸਿੰਘ ਸੋਹਲਪੁਰ (ਭੋਗਪੁਰ) ਵਾਲਿਆ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਰਸ-ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਬਾਣੀ ਤੇ ਸਿਮਰਨ ਨਾਲ ਜੋੜਿਆ। ਬਾਬਾ ਜੀ ਵਲੋਂ ਸਿੱਖ ਕੋਮ ਲਈ ਵੱਡੀ ਉਮਰੇ ਕੀਤੀ ਕੁਰਬਾਨੀ ਨੂੰ ਯਾਦ ਕਰਦਿਆ ਟੀਪੂਕੀ ਗੁਰੂ ਘਰ ਵਿਖੇ ਸੰਗਤਾਂ ਨੇ ਬਹੁ ਗਿਣਤੀ ਵਿੱਚ ਹਾਜ਼ਰੀ ਭਰ ਕੇ ਆਪਣੇ ਜਿੰਦਗੀ ਦੀਆ ਘੜੀਆ ਨੂੰ ਸਫਲਾ ਕੀਤਾ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਰੰਭ ਕੀਤੇ ਆਖੰਡ ਪਾਠ ਸਾਹਿਬਾ ਦੀ ਸੇਵਾ ਸਵਰਗਵਾਸੀ ਸ. ਜੋਗਿੰਦਰ ਸਿੰਘ ਦੇ ਪਰਿਵਾਰ ਵਲੋਂ ਕਰਵਾਈ ਗਈ।
ਨੋਟ – ਫੋਟੋ ਭਾਈ ਭੁਪਿੰਦਰ ਸਿੰਘ ਜੀ ਦਾ ਕੀਰਤਨੀ ਜਥਾ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਂਦੇ ਹੋਏ।