ਸ਼ੈਰਿਫ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਹਜ਼ਾਰਾਂ ਪੁਲਿਸ ਅਧਿਕਾਰੀ, ਸਿੱਖਾਂ ਅਤੇ ਹਿਊਸਟਨ ਦੇ ਲੋਕਾਂ ਨੇ ਸੇਜਲ ਅੱਖਾਂ ਨਾਲ ਸਰਧਾਂਜਲੀ ਭੇਂਟ ਕੀਤੀ

ਪੁਲੀਸ ਅਧਿਕਾਰੀਆਂ ਦੁਆਰਾ 21 ਤੋਪਾਂ ਦੀ ਸਲਾਮੀ
ਹਿਊਸਟਨ, ਟੈਕਸਸ, 4 ਅਕਤੂਬਰ (ਹੁਸਨ ਲਡ਼ੋਆ ਬੰਗਾ) – ਅਮਰੀਕਨ ਸਿੱਖ ਪੁਲੀਸ ਅਫਸਰ ਸੰਦੀਪ ਸਿੰਘ ਧਾਲੀਵਾਲ ਜਿਨਾਂ ਨੂੰ ਬੀਤੇ ਦਿਨੀਂ ਇੱਕ ਸਿਰ ਫਿਰੇ ਵਿਆਕਤੀ ਵਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਅੱਜ ਸਿਰਫ ਹਿਊਸਟਨ ਹੀ ਨਹੀ ਸਗੋਂ ਪੂਰੇ ਅਮਰੀਕਾ ਨੇ ਉਨਾਂ ਦੇ ਅੰਤਮ ਸੰਸਕਾਰ ਤੇ ਸਰਧਾਂਜਲੀ ਭੇਂਟ ਕੀਤੀ ਤੇ ਹਜਾਂਰਾਂ ਦੀ ਤਦਾਦ ਨਾਲ ਸਥਾਨਕ ਪੁਲਿਸ ਅਧਿਕਾਰੀ, ਸਿੱਖਾਂ ਅਤੇ ਹਿਊਸਟਨ ਦੇ ਲੋਕਾਂ ਨੇ ਅੰਤਮ ਸਰਕਾਰੀ ਪ੍ਰਕਿਰਿਆ ਤੇ ਸਿੱਖ ਰਹਿਤ ਮੁਰਿਆਦਾ ਨਾਲ ਕੀਤੇ ਅੰਤਿਮ ‘ਚ ਸਮੂ਼ਲੀਅਤ ਕੀਤੀ। ਇਸ ਦੌਰਾਨ ਲੋਕ ਸੇਜਲ ਅੱਖਾਂ ਨਾਲ  ਸਥਾਨਕ ਵਸਨੀਕ ਸੰਦੀਪ ਸਿੰਘ ਧਾਲੀਵਾਲ ਨੂੰ “ਨਿਮਰ” ਅਤੇ “ਨਿਡਰ” ਵਜੋਂ ਸਨਮਾਨਿਤ ਕਰਨ ਲਈ ਦਿਨ ਭਰ ਦੀਆਂ ਚਲੀਆਂ ਰਸਮਾਂ ਚ ਸ਼ਾਮਿਲ ਹੋਣ ਲਈ ਪਹੁੰਚੇ । ਧਾਲੀਵਾਲ, 42, ਹੈਰਿਸ ਕਾਉਂਟੀ ਵਿੱਚ ਇੱਕ ਸਿੱਖ ਸ਼ੈਰਿਫ ਦਾ ਪਹਿਲਾ ਡਿਪਟੀ ਸੀ, ਇਸ ਖੇਤਰ ਵਿੱਚ ਕਰੀਬ ਦਸ ਹਜਾਰ ਲੋਕ ਰਹਿੰਦੇ ਹਨ । ਅੱਜ ਸਰਧਾਂਜਲੀ ਸਮਾਗਮ ਦੌਰਾਨ ਅਮਰੀਕੀ ਫੌਜ ਦੇ ਕਪਤਾਨ ਸਿਮਰਤਪਾਲ ਸਿੰਘ, ਜਿਸਨੇ  ਸਿੱਖ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਵੀ ਮਿਲਟਰੀ ਸਰਵਿਸ ਵਿਚ ਸ਼ਾਮਲ ਕੀਤਾ, ਨੇ ਧਾਲੀਵਾਲ ਬਾਰੇ ਕਿਹਾ ਕਿ ਉਹ  ‘ਨਿਮਰ, ਨਿਡਰ, ਨਕਾਰਾਤਮਕਤਾ ਸੋਚ ਤੋਂ ਉਪਰ ਸੀ।’ਉਨ੍ਹਾਂ ਕਿਹਾ, “ਸਾਡਾ ਸ਼ੇਰ ਸਰੀਰਕ ਤੌਰ‘ ਤੇ ਚਲਾ ਜਾ ਸਕਦਾ ਹੈ, ਪਰ ਉਸ ਦੀ ਨਿਰਸਵਾਰਥ ਸੇਵਾ ਅਤੇ ਰੁਕਾਵਟਾਂ ਨੂੰ ਤੋਡ਼ਨ ਵਾਲੀ ਵਿਰਾਸਤ ਬਣੀ ਰਹੇਗੀ। ਅੱਜ ਦੇ ਅਯੋਜਿਨ ਵਿਚ ਦੋ ਤਰਾਂ ਦੇ ਜਲੂਸ, ਜਿਨਾਂ ਇੱਕ ਸਿੱਖ ਧਰਮ ਦੀ ਰਹਿਤ ਮੁਰਿਆਦਾ ਮੁਤਾਬਕ ਤੇ ਦੂਸਰਾ ਸਰਕਾਰੀ ਲਾਅ ਇੰਨਫੋਰਸਮੈਂਟ ਦੀ ਜਲੂਸ ਰੂਪੀ ਪ੍ਰਕਿਰਿਆ ਹੋਈ ।
ਅੰਤਮ ਸੰਸਕਾਰ ਦੌਰਾਨ ਪੁਲੀਸ ਅਧਿਕਾਰੀਆਂ ਦੁਆਰਾ 21 ਤੋਪਾਂ ਦੀ ਸਲਾਮੀ ਅਤੇ ਇਕ ਹੈਲੀਕਾਪਟਰ ਫਲਾਈਓਵਰ ਸ਼ਾਮਲ ਸਨ। ਜਲੂਸ ਦਾ ਰਸਤਾ ਨੀਲੇ ਅਤੇ ਚਿੱਟੇ ਰੰਗਾਂ ਚ ਰੰਗਿਆ ਗਿਆ ਸੀ ਤੇ ਸੰਦੀਪ ਸਿੰਘ ਧਾਲੀਵਾਲ ਦੀ ਪ੍ਰਸੰਸਾਂ ਚ ਨੀਲੇ ਅਤੇ ਚਿੱਟੇ ਰੰਗਾਂ ਚ ਲਿਖਿਆ ਗਿਆ ਸੀ , “ਹਮੇਸ਼ਾਂ ਸਾਡੇ ਦਿਲਾਂ ਵਿੱਚ” ਅਤੇ “ਲਵਿੰਗ ਮੈਮੋਰੀ ਆਫ ਡਿਪਟੀ ਧਾਲੀਵਾਲ ।”
ਸਿੱਖ ਨੈਸ਼ਨਲ ਸੈਂਟਰ ਨੇ ਸਮਾਰੋਹ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਹੈਰੀਸ ਕਾਉਂਟੀ ਸ਼ੈਰਿਫ ਦੇ ਦਫਤਰ ਵਰਦੀ ਵਾਂਗ ਹੀ ਨੇਵੀ ਨੀਲਾ ਪਹਿਨਣ ਲਈ ਕਿਹਾ ਗਿਆ ਸੀ।
ਸੈਨੇਟਰ ਟੇਡ ਕਰੂਜ਼, ਟੈਕਸਾਸ ਨੇ ਸਮਾਰੋਹ ਦੌਰਾਨ ਦੌਰਾਨ ਹਜ਼ਾਰਾਂ ਲੋਕਾਂ ਨੂੰ ਖਾਸ ਕਰ ਧਾਲੀਵਾਲ ਦੀ ਪਤਨੀ ਅਤੇ ਤਿੰਨ ਬੱਚਿਆਂ ਨੂੰ  ਸੰਬੋਧਨ ਹੁੰਦਿਆਂ  ਕਿਹਾ ਕਿ  ਭਾਈਚਾਰਾ “ਤੁਹਾਡਾ ਸਮਰਥਨ ਕਰਦਾ ਹੈ ਅਤੇ ਤੁਹਾਨੂੰ ਉੱਪਰ ਚੁੱਕਦਾ ਹੈ।”ਕਰੂਜ਼ ਨੇ ਕਿਹਾ, “ਅਸੀਂ ਤੁਹਾਡੇ ਪਿਤਾ ਦੀ ਸੇਵਾ ਅਤੇ ਉਸ ਦੀ ਕੁਰਬਾਨੀ ਅਤੇ ਉਸ ਦੀ ਵਿਰਾਸਤ ਲਈ ਧੰਨਵਾਦੀ ਹਾਂ।ਤਿੰਨ ਬੱਚਿਆਂ ਦਾ ਪਿਤਾ 10 ਸਾਲ ਪਹਿਲਾਂ ਫੋਰਸ ਵਿਚ ਸ਼ਾਮਲ ਹੋਇਆ ਸੀ ਅਤੇ ਡਿਊਟੀ ਦੌਰਾਨ ਧਾਰਮਿਕ ਪੱਗ ਅਤੇ ਦਾਡ਼੍ਹੀ ਪਾਉਣ ਦੀ ਇਜਾਜ਼ਤ ਪ੍ਰਾਪਤ ਕਰਨ ਵਾਲੇ ਰਾਜ ਦਾ ਪਹਿਲਾ ਪੁਲਿਸ ਅਧਿਕਾਰੀ ਸੀ। ਹੈਰਿਸ ਕਾਉਂਟੀ ਸ਼ੈਰਿਫ ਐਡ ਗੋਂਜ਼ਾਲੇਜ ਨੇ ਧਾਲੀਵਾਲ ਨੂੰ “ਸਮਰਪਣ, ਵਿਸ਼ਵਾਸ, ਪਿਆਰ ਅਤੇ ਹਮਦਰਦੀ ਵਾਲਾ ਆਦਮੀ” ਦੱਸਿਆ। ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ, ਜੋ  ਪਹਿਲੇ ਸਿੱਖ ਅਟਾਰਨੀ ਜਨਰਲ ਹਨ, ਨੇ ਕਿਹਾ ਕਿ ਧਾਲੀਵਾਲ ਨੇ  “ਸਿੱਖਾਂ ਦੀ ਇਕ ਪੂਰੀ ਪੀਡ਼੍ਹੀ ਨੂੰ ਲੋਕ ਸੇਵਾ ਲਈ ਪ੍ਰੇਰਿਤ ਕੀਤਾ।
ਇਨਾਂ ਸੇਵਾਵਾਂ ਦੌਰਾਨ ਪਹਿਲਾਂ ਸੋਮਵਾਰ ਨੂੰ ਧਾਲੀਵਾਲ ਲਈ ਸ਼ੈਰਿਫ ਦੇ ਦਫਤਰ ਦੁਆਰਾ ਇਕ ਮੋਮਬੱਤੀ ਰੌਸ਼ਨੀ ਦੇ ਪ੍ਰੋਗਰਾਮ ਦਾ ਪ੍ਬੰਧ ਵੀ ਕੀਤਾ ਗਿਆ ਸੀ  ਜਿਸ ਵਿੱਚ ਸੈਂਕਡ਼ੇ ਲੋਕਾਂ ਨੇ ਸਮੂਲੀਅਤ ਕੀਤੀ ਸੀ। ਇਸ ਤੋਂ ਇਲਾਵਾ ਗੁਰੂਦੁਆਰਾ ਸਿੱਖ ਨੈਸ਼ਨਲ ਸੈਂਟਰ ਵਿਖੇ ਇੱਕ 48 ਘੰਟੇ ਧਾਰਮਿਕ ਸਮਾਗਮ ਰੱਖਿਆ ਗਿਆ।
“ਸਿੱਖ ਕੋਲੀਸ਼ਨ” ਦੇ ”ਸਿਮਰਨ ਜੀਤ ਸਿੰਘ ਨੇ ਕਿਹਾ ਕਿ “ਉਹ ਇਕ ਕੌਮ ਦਾ ਹੀਰਾ ਸੀ। ਉਹ ਇੱਕ ਸੁੰਦਰ ਰੂਹ ਸੀ,”।
ਜਿਹਡ਼ਾ ਵੀ ਉਸਨੂੰ ਜਾਣਦਾ ਸੀ ਉਹ ਉਸਦੀ ਪ੍ਰਸ਼ੰਸਾ ਕਰਦਿਆ ਦੇਖਿਆ ਗਿਆ ।ਜਿਥੇ  ਸੰਦੀਪ ਸਿੰਘ ਧਾਲੀਵਾਲ ਦਾ ਅੰਤਮ ਸੰਸਕਾਰ ਬੇਰੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ, ਉਥੇ 8,000 ਲੋਕਾਂ ਦੇ ਬੈਠ ਸਕਦੇ ਸਨ, ਪਰ ਲੋਕਾਂ ਦੀ  ਭੀਡ਼ ਕਾਰਣ ਜਗ੍ਹਾ ਘੱਟ ਗਈ ਸੀ। ਸਾਰੀਆਂ ਸੇਵਾਵਾਂ ਨੂੰ ਕਈ ਟੀ ਵੀ ਚੈਨਲਾਂ , ਫੇਸਬੁੱਕ, ਟਵਿੱਟਰ ਅਤੇ ਯੂ-ਟਿਉਬ ‘ਤੇ ਲਾਈਵ ਕੀਤਾ ਗਿਆ ਸੀ। ਧਾਲੀਵਾਲ ਨੂੰ ਗੋਲੀਆਂ ਮਾਰਨ ਵਾਲਾ ਸੋਲਿਸ ਪੈਰੋਲ ਦੀ ਉਲੰਘਣਾ ਕਰਨ ‘ਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਹੈ । ਉਸਦੀ ਇਹ ਕਰਤੂਤ ਮੁਡ਼ ਫਿਰ ਉਸਨੂੰ ਜੇਲ੍ਹ ਲੈ ਗਈ । ਸੋਲਿਸ, ਜਿਸ ‘ਤੇ ਕੈਪੀਟਲ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ, ਨੂੰ ਇਕ ਗਵਾਹ ਦੁਆਰਾ ਦਿੱਤੀ ਗਈ ਨਿਸ਼ਾਨੀ ਤੋਂ ਬਾਅਦ ਨੇਡ਼ਲੇ ਗਰੋਸਰੀ ਸਟੋਰ ਦੀ ਪਾਰਕਿੰਗ’ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸੋਲਿਸ ਦੀ ਪਹਿਲੀ ਸੁਣਵਾਈ ਦੌਰਾਨ ਹੈਰਿਸ ਕਾਉਂਟੀ ਦੇ ਜੱਜ ਕ੍ਰਿਸ ਮੋਰਟਨ ਨੇ ਸਖਤ ਬੋਲਿਆ ਤੇ ਕਿਹਾ “ਇਸਦਾ ਸੰਭਾਵਤ ਨਤੀਜਾ ਹੈ ਕਿ ਇੱਥੇ ਮੌਤ ਦੀ ਸਜ਼ਾ ਹੋਵੇਗੀ।”