ਸਾਊਥ ਆਕਲੈਂਡ ਦੇ ਮੈਨੂਰੇਵਾ ‘ਚ ਪੁਲਿਸ ਦੀ ਕਾਰ ‘ਤੇ ਗੋਲੀ ਚੱਲੀ

ਮੈਨੂਰੇਵਾ, 7 ਅਗਸਤ – ਬੀਤੀ ਰਾਤ ਸਾਊਥ ਆਕਲੈਂਡ ਦੇ ਉਪ ਨਗਰ ਮੈਨੂਰੇਵਾ ਦੇ ਵੇਅਮਾਊਥ ਇਲਾਕੇ ਵਿੱਚ ਚੱਲਦੀ ਕਾਰ ਤੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਗਿਆ। ਇਹ ਹਫ਼ਤੇ ਦੀ ਤੀਜੀ ਘਟਨਾ ਹੈ ਜਿਸ ਵਿੱਚ ਅਪਰਾਧੀ ਨੇ ਕਥਿਤ ਤੌਰ ‘ਤੇ ਪੁਲਿਸ ਉੱਤੇ ਗੋਲੀ ਚਲਾਈ ਹੈ। ਜਦੋਂ ਵੇਅਮਾਊਥ ਰੋਡ ‘ਤੇ ਰਾਤ ਦੇ 11.40 ਵਜੇ ਦੇ ਲਗਭਗ ਪੁਲਿਸ ਜਦੋਂ ਇੱਕ ਕਾਰ ਡਰਾਈਵਰ ਨੂੰ ਰੁਕਣ ਵਿੱਚ ਅਸਫਲ ਰਹੀ ਤਾਂ ਪੁਲਿਸ ਨੇ ਦੱਸਿਆ ਕਿ ਪਿੱਛਾ ਕਰਨ ਉੱਤੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਬਾਅਦ ਅਪਰਾਧੀ ਵਾਹਨ ਚਾਲਕ ਨੇ ਖਿੜਕੀ ‘ਚੋਂ ਫਾਇਰ ਆਰਮ ਰਾਹੀ ਚਲਦੀ ਪੁਲਿਸ ਕਾਰ ‘ਤੇ ਇੱਕ ਗੋਲੀ ਚਲਾ ਦਿੱਤੀ। ਪਰ ਪੁਲਿਸ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ। ਪੁਲਿਸ ਨੂੰ ਵਾਹਨ ਟੋਟਾਰਾ ਰੋਡ ਤੋਂ ਮਿਲਿਆ, ਜੋ ਵੇਅਮਾਊਥ ਰੋਡ ਤੋਂ 2.5 ਕਿੱਲੋਮੀਟਰ ਦੀ ਦੂਰੀ ‘ਤੇ ਹੈ। ਪੁਲਿਸ ਨੇ ਇਲਾਕੇ ਨੂੰ ਘੇਰਾ ਪਾਇਆ ਪਰ ਕੋਸ਼ਿਸ਼ਾਂ ਦੇ ਬਾਵਜੂਦ ਵਾਹਨ ਦੀ ਦੋਵੇਂ ਸਵਾਰੀਆਂ ਨਹੀਂ ਮਿਲਿਆ
ਕਾਉਂਟੀਸ ਮੈਨੂਕਾਉ ਦੇ ਡਿਸਟ੍ਰਿਕਟ ਕਮਾਂਡਰ ਸੁਪਰੀਟੈਂਡੈਂਟ ਜ਼ਿਲ ਰੋਜ਼ਰਸ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਉੱਤੇ ਹੁੰਦੇ ਅਜਿਹੇ ਹਮਲਿਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪੁਲਿਸ ਦੋਸ਼ੀਆਂ ਦੀ ਭਾਲ ਲਈ ਇਲਾਕੇ ਵਿੱਚ ਤਫ਼ਤੀਸ਼ ਕਰ ਰਹੀ ਹੈ।
ਪੁਲਿਸ ਉੱਤੇ ਫਾਇਰ ਆਰਮ ਨਾਲ ਹਫ਼ਤੇ ਵਿੱਚ ਇਹ ਤੀਜਾ ਹਮਲਾ ਹੈ, ਪਹਿਲੀ ਘਟਨਾ 3 ਅਗਸਤ ਨੂੰ ਆਕਲੈਂਡ ਦੇ ਸੀਬੀਡੀ ਵਿੱਚ ਰੁਟੀਨ ਟ੍ਰੈਫਿਕ ਰੋਕਣ ਦੇ ਦੌਰਾਨ ਵਿਅਕਤੀ ਨੂੰ ਪੁਲਿਸ ‘ਤੇ ਹਥਿਆਰ ਵਿਖਾਉਣ ‘ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੂਜੀ ਘਟਨਾ 5 ਅਗਸਤ ਨੂੰ ਵੈਸਟ ਆਕਲੈਂਡ ਦੇ ਗਲੈਨ ਈਡਨ ਵਿੱਚ ਪਿੱਛਾ ਕਰਨ ਦੇ ਦੌਰਾਨ ਇੱਕ ਡਰਟ ਬਾਈਕ ਸਵਾਰ ਵੱਲੋਂ ਪੁਲਿਸ ‘ਤੇ ਬੰਦੂਕ ਖਿੱਚਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।