ਸਿਡਲ ਨੇ ਟੈਸਟ ਕ੍ਰਿਕਟ ‘ਚ 100 ਵਿਕਟਾਂ ਲਈਆਂ

ਸਿਡਨੀ – 3 ਜਨਵਰੀ ਦਿਨ ਮੰਗਲਵਾਰ ਨੂੰ ਟੈਸਟ ਕ੍ਰਿਕਟ ‘ਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੀਟਰ ਸਿਡਲ ਨੇ 100 ਵਿਕਟਾਂ ਲੈ ਲਈਆਂ। ਤੇਜ਼ ਗੇਂਦਬਾਜ਼ ਸਿਡਲ ਨੇ ਆਸਟਰੇਲੀਆ ਵੱਲੋਂ ਆਪਣਾ 29ਵਾਂ ਟੈਸਟ ਮੈਚ ਖੇਡ ਦੇ ਹੋਏ ਉਮੇਸ਼ ਯਾਦਵ ਨੂੰ ਆਊਟ ਕਰਨ ਦੇ ਨਾਲ ਹੀ 100 ਵਿਕਟਾਂ ਪੂਰੀਆਂ ਕੀਤੀਆਂ। ਸਿਡਲ ਨੇ ਭਾਰਤ ਤੇ ਮੇਜ਼ਬਾਨ ਆਸਟਰੇਲੀਆ ਵਿਚਾਲੇ ਸਿਡਨੀ ਵਿਖੇ ਦੂਜੇ ਟੈਸਟ ਮੈਚ ਦੌਰਾਨ ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ ਅਤੇ ਉਮੇਸ਼ ਯਾਦਵ ਦੀਆਂ ਵਿਕਟਾਂ ਲਈਆਂ। ਸਿਡਲ ਨੇ ਇਸ ਤੋਂ ਪਹਿਲਾਂ 28 ਟੈਸਟ ਮੈਚਾਂ ‘ਚ 97 ਵਿਕਟਾਂ ਹਾਸਲ ਕੀਤੀਆਂ ਹੋਈਆਂ ਸਨ।