ਸਿੱਖ ਵਾਕ 12 ਨਵੰਬਰ ਨੂੰ ਗੁਰਦੁਆਰਾ ਦਸਮੇਸ਼ ਦਰਬਾਰ ਪਾਪਾਟੋਏਟੋਏ ਤੋਂ ਆਰੰਭ ਹੋ ਕੇ ਗੁਰਦੁਆਰਾ ਨਾਨਕਸਰ ਮੈਨੁਰੇਵਾ ਹੁੰਦੀ ਹੋਈ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਮਾਪਤ ਹੋਵੇਗੀ

ਆਕਲੈਂਡ, 10 ਨਵੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਿੱਖ ਵਾਕ ਕਰਵਾਈ ਜਾ ਰਹੀ ਹੈ, ਜੋ ਗੁਰਦੁਆਰਾ ਦਸਮੇਸ਼ ਦਰਬਾਰ ਕੋਲਮਰ ਰੋਡ, ਪਾਪਾਟੋਏਟੋਏ ਤੋਂ ਆਰੰਭ ਹੋ ਕੇ ਗੁਰਦੁਆਰਾ ਨਾਨਕਸਰ ਸਾਹਿਬ ਮੈਨੁਰੇਵਾ ਹੁੰਦੀ ਹੋਈ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪੁੱਜੇਗੀ। ਇਹ ਸਿੱਖ ਵਾਕ 12 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰ 9.00 ਵਜੇ ਗੁਰਦੁਆਰਾ ਦਸਮੇਸ਼ ਦਰਬਾਰ ਕੋਲਮਰ ਰੋਡ, ਪਾਪਾਟੋਏਟੋਏ ਤੋਂ ਸ਼ੁਰੂ ਹੋਵੇਗੀ।
ਸਿੱਖ ਵਾਕ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਇਸ ਵਾਕ ਵਿੱਚ ਪਾਪਾਟੋਏਟੋਏ ਤੋਂ ਟਾਕਾਨੀਨੀ ਤੱਕ ਜ਼ਰੂਰ ਹਿੱਸਾ ਲਵੋ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੰਗਤਾਂ ਪਾਪਾਟੋਏਟੋਏ ਤੋਂ ਮੈਨੁਰੇਵਾ ਜਾਂ ਮੈਨੁਰੇਵਾ ਤੋਂ ਟਾਕਾਨੀਨੀ ਤੱਕ ਵੀ ਸਿੱਖ ਵਾਕ ਦਾ ਹਿੱਸਾ ਬਣ ਸਕਦੀਆਂ ਹਨ, ਵੈਸੇ ਪੂਰੀ ਸਿੱਖ ਵਾਕ 11 ਕਿੱਲੋਮੀਟਰ ਦੀ ਹੋਵੇਗੀ ।
ਪ੍ਰਬੰਧਕਾਂ ਵੱਲੋਂ ਸਿੱਖ ਵਾਕ ਦੇ ਪੋਸਟਰ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਸਿੱਖ ਵਾਕ ਦੀ ਸ਼ੁਰੂਆਤ ਤੇ ਸੰਪੂਰਨਤਾ ਵਿੱਚ ਖ਼ੁਦ ਸ਼ਾਮਿਲ ਹੋਣਗੇ।
ਇਹ ਸਿੱਖ ਵਾਕ ਅਦਾਰਾ ਰੇਡੀਉ ਸਾਡੇ ਆਲਾ ਅਤੇ ਐਨਜ਼ੈੱਡ ਪੰਜਾਬੀ ਨਿਊਜ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਪ੍ਰਬੰਧਕਾ ਨੇ ਕਿਹਾ ਕਿ ਇਸ ਵਾਕ ਨੂੰ ਸੈਂਟਰਲ ਸਿੱਖ ਐਸੋਸੀਏਸ਼ਨ, ਸੁਪਰੀਮ ਸਿੱਖ ਸੁਸਾਇਟੀ, ਗੁਰਦੁਆਰਾ ਦਸਮੇਸ਼ ਦਰਬਾਰ ਕੋਲਮਰ ਰੋਡ ਅਤੇ ਗੁਰਦੁਆਰਾ ਨਾਨਕਸਰ ਦਰਬਾਰ ਮੈਨੁਰੇਵਾ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ।