ਸੀਨੀਅਰ ਨੇਤਾ ਮਲਿਕਾਰੁਜਨ ਖੜਗੇ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ, 24 ਸਾਲ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲੇ ਨੇਤਾ ਨੂੰ ਪ੍ਰਧਾਨਗੀ ਮਿਲੀ

ਕੁੱਲ 9385 ਵੋਟਾਂ ਵਿਚੋਂ ਖੜਗੇ ਨੂੰ 7897 ਤੇ ਥਰੂਰ ਨੂੰ 1072 ਵੋਟਾਂ ਮਿਲੀਆਂ, 416 ਵੋਟਾਂ ਰੱਦ ਕੀਤੀਆਂ
ਨਵੀਂ ਦਿੱਲੀ, 19 ਅਕਤੂਬਰ – ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰੁਜਨ ਖੜਗੇ ਪਾਰਟੀ ਪ੍ਰਧਾਨ ਦੀ ਚੋਣ ਜਿੱਤ ਗਏ। 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲਾ ਦਾ ਕੋਈ ਨੇਤਾ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ।
ਕੁੱਲ 9385 ਵੋਟਾਂ ਵਿਚੋਂ ਸ੍ਰੀ ਖੜਗੇ ਨੂੰ 7897 ਵੋਟਾਂ ਪਈਆਂ ਜਦ ਕਿ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਟੀਆਂ। 416 ਵੋਟਾਂ ਰੱਦ ਕੀਤੀਆਂ ਗਈਆਂ।
ਇਸ ਦੌਰਾਨ ਸ੍ਰੀ ਥਰੂਰ ਨੇ ਹਾਰ ਕਬੂਲ ਲਈ ਤੇ ਸ੍ਰੀ ਖੜਗੇ ਨੂੰ ਵਧਾਈ ਦਿੱਤੀ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਵੇਂ ਚੁਣੇ ਗਏ ਪਾਰਟੀ ਪ੍ਰਧਾਨ ਖੜਗੇ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਸੋਨੀਆ ਗਾਂਧੀ 10 ਰਾਜਾਜੀ ਮਾਰਗ ਸਥਿਤ ਖੜਗੇ ਦੀ ਰਿਹਾਇਸ਼ ‘ਤੇ ਪਹੁੰਚੀ। ਉਨ੍ਹਾਂ ਦੇ ਨਾਲ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ।