ਸੁਨਾਮੀ ਚੇਤਾਵਨੀ: ਤੀਜੇ ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਲਈ ਸੁਨਾਮੀ ਦੀ ਚੇਤਾਵਨੀ ਜਾਰੀ, ਕੇਰਮਾਡੇਕ ‘ਚ 8.1 ਦਾ ਭੂਚਾਲ

ਆਕਲੈਂਡ, 5 ਮਾਰਚ – ਨਿਊਜ਼ੀਲੈਂਡ ਅੱਜ ਸਵੇਰੇ ਭੂਚਾਲ ਦੇ ਝਟਕੇ ਨਾਲ ਹਿੱਲ ਗਿਆ, ਜਦੋਂ ਕੇਰਮਾਡੇਕ ਖੇਤਰ ਵਿੱਚ 8.1 ਦਾ ਭੂਚਾਲ ਆਇਆ। ਜਿਸ ਕਰਕੇ ਪੂਰਬੀ ਅਤੇ ਪੱਛਮੀ ਤੱਟ ‘ਤੇ ਸੁਨਾਮੀ ਦੀ ਚਿਤਾਵਨੀ ਦਿੱਤੀ ਗਈ ਹੈ। ਇਹ 8.1 ਦੇ ਭੁਚਾਲ ਤੋਂ ਬਾਅਦ ਸਵੇਰੇ 6.41 ਵਜੇ 7.4 ਦਾ ਭੂਚਾਲ ਆਇਆ ਜੋ ਕੇਰਮਾਡੇਕ ਆਈਲੈਂਡਜ਼ ਦੇ ਸਭ ਤੋਂ ਵੱਡੇ ਰਾਉਲ ਆਈਸਲੈਂਡ ‘ਤੇ ਦਰਜ ਕੀਤੀ ਗਿਆ ਅਤੇ ਸਵੇਰੇ 2.27 ਵਜੇ ਉੱਤਰੀ ਆਈਸਲੈਂਡ ਦੇ ਤੱਟ ‘ਤੇ 7.3 ਭੂਚਾਲ ਆਇਆ, ਜੋ ਟੀ ਅਰਾਰੋਆ ਤੋਂ 95 ਕਿੱਲੋਮੀਟਰ ਪੂਰਬ ਵਿੱਚ ਸੀ।
ਨਿਊਜ਼ੀਲੈਂਡ ਦੇ ਬਹੁਤ ਸਾਰੇ ਹਿੱਸਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਨੌਰਥਲੈਂਡ, ਬੇਅ ਆਫ਼ ਪੈਲੰਟੀ ਅਤੇ ਗ੍ਰੇਟ ਬੈਰੀਅਰ ਆਈਲੈਂਡ ਦੇ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ “ਤੁਰੰਤ ਹੀ ਉੱਚੇ ਮੈਦਾਨ ਲਈ ਰਵਾਨਾ ਹੋ ਜਾਵੋ”। ਇਹ ਚੇਤਾਵਨੀ ਅੱਜ 5 ਮਾਰਚ ਦਿਨ ਸ਼ੁੱਕਰਵਾਰ ਸਵੇਰੇ 8.50 ਵਜੇ ਜਾਰੀ ਕੀਤੀ ਗਈ।
ਅੱਜ ਸਵੇਰੇ ਕੇਰਮਾਡੇਕ ਆਈਲੈਂਡਜ਼ ਵਿੱਚ 8.1 ਮੈਗਨੀਚਿਊਟ ਦੇ ਭੂਚਾਲ ਤੋਂ ਬਾਅਦ ਜਾਰੀ ਕੀਤੀ ਗਈ ਹੈ। ਨੌਰਥਲੈਂਡ ਸਿਵਲ ਡਿਫੈਂਸ ਨੇ ਕਿਹਾ ਕਿ ਚੇਤਾਵਨੀ ਪਿਛਲੇ ਸਾਰੇ ਅਪਡੇਟਾਂ ਨੂੰ ਓਵਰਰੌਡ ਕਰਦੀ ਹੈ, ਇਸ ਵਿੱਚ ਸਲਾਹ ਹੈ ਕਿ, “ਉੱਚੇ ਮੈਦਾਨ ਵਿੱਚ ਜਾਓ ਜਾਂ ਜਿੱਥੋਂ ਤੱਕ ਸੰਭਵ ਹੋ ਸਕੇ ਤੁਰੰਤ ਛੱਡ ਦਿਓ। ਉਨ੍ਹਾਂ ਕਿਹਾ ਪ੍ਰਭਾਵਿਤ ਇਲਾਕਿਆਂ ਵਿੱਚ ਸੈਲਫੋਨ ‘ਤੇ ਸੁਨਾਮੀ ਦੀ ਚਿਤਾਵਨੀ ਭੇਜੀ ਹੈ ਅਤੇ ਸੁਨਾਮੀ ਦੇ ਸਾਇਰਨ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਨੌਰਥਲੈਂਡ ਦੇ ਕੇਪ ਰੀਂਗਾ ਤੋਂ ਬੇਅ ਆਫ਼ ਪੈਲੰਟੀ ਦੇ ਟੋਲਾਗਾ ਬੇਅ ਤੱਕ ਵੱਸਣ ਵਾਲਿਆਂ ਨੂੰ ਤੁਰੰਤ ਉੱਚੇ ਗਰਾਊਂਡ ਵੱਲ ਜਾਣ ਲਈ ਕਿਹਾ ਗਿਆ ਹੈ।