ਸ੍ਰੀਮਤੀ ਪੂਰਨ ਕੌਰ ਦੀ ਅੰਤਿਮ ਅਰਦਾਸ ਸਮੇਂ ਭਾਵਪੂਰਨ ਸਰਧਾਂਜਲੀ

ਦਸੂਹਾ, 4 ਸਤੰਬਰ – ਅੱਜ ਸ੍ਰੀਮਤੀ ਪੂਰਨ ਕੌਰ ਪਤਨੀ ਮਾਸਟਰ ਲਾਲ ਸਿੰਘ ਦੀ ਅੰਤਿਮ ਅਰਦਾਸ ਸਮਾਗਮ ਉਹਨਾਂ ਦੇ ਗ੍ਰਹਿ ਪਿੰਡ ਨਿਹਾਲਪੁਰ ਨੇੜੇ ਕਾਨਵੈਂਟ ਸਕੂਲ ਦਸੂਹਾ ਵਿਖੇ ਆਯੋਜਿਤ ਹੋਇਆ । ਬੀਤੇ ਦਿਨੀਂ ਵਿਛੋੜਾ ਦੇ ਗਈ ਸ੍ਰੀਮਤੀ ਪੂਰਨ ਕੌਰ ਦੀ ਆਤਮਿਕ ਸ਼ਾਤੀ ਲਈ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਸਤਪਾਲ ਸਿੰਘ, ਪਰਮਜੀਤ ਸਿੰਘ ਅਤੇ ਆਦਿਲ ਧੀਮਾਨ ਪੰਚਕੂਲਾ ਦੇ ਜਥਿਆਂ ਵੱਲੋਂ ਵੈਰਾਗਮਈ ਕੀਤਰਨ ਕੀਤਾ ਗਿਆ। ਉਪਰੰਤ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੇ ਮੀਤ ਪ੍ਰਧਾਨ ਨਵਤੇਜ ਗੜ੍ਹਦੀਵਾਲਾ ਨੇ ਵੱਖ ਵੱਖ ਖੇਤਰਾਂ ਵੱਲੋਂ ਆਏ ਸ਼ੋਕ ਸੰਦੇਸ਼ ਪੜ੍ਹੇ। ਜਿਹਨਾਂ ਵਿੱਚ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼, ਦਸੂਹਾ ਵਿਧਾਨ ਸਭਾ ਹਲਕਾ ਦੇ ਵਿਧਾਇਕ ਕਰਮਜੀਤ ਸਿੰਘ ਘੁੰਮਣ, ਜਗਮੋਹਨ ਸਿੰਘ ਘੁੰਮਣ, ਬਿੰਦੂ ਘੁੰਮਣ, ਗੁਰੂ ਤੇਗ ਬਹਾਦਰ ਕਾਲਜ ਦੇ ਪ੍ਰਿੰਸੀਪਲ, ਕੇ.ਐਮ.ਐਸ. ਕਾਲਜ ਦਸੂਹਾ, ਭਾਰਤ ਗਿਆਨ ਵਿਗਿਆਨ ਸੰਮਤੀ ਦਸੂਹਾ, ਪੰਜਾਬ ਪੈਂਨਸ਼ਨਰ ਐਸੋਸੀਏਸ਼ਨ ਦਸੂਹਾ, ਗਜਟਿਡ ਅਤੇ ਨਾਨ ਗਜਟਿਡ ਐਸ.ਬੀ. ਫੈਡਰੇਸ਼ਨ ਦਸੂਹਾ, ਆਰਿਆ ਸਮਾਜ ਦਸੂਹਾ, ਗੁਰਦੁਆਰਾ ਦਸ਼ਮੇਸ਼ ਨਗਰ ਦਸੂਹਾ ਅਤੇ ਸੰਸਕਾਰ ਤੋਂ ਲੈ ਕੇ ਅੰਤਿਮ ਅਰਦਾਸ ਤੱਕ ਸਮਾਗਮ ਵਿੱਚ ਸ਼ਾਮਿਲ ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਸ਼ਾਮਿਲ ਸੀ। ਸ੍ਰੀਮਤੀ ਪੂਰਨ ਕੌਰ ਦੇ ਅਧਿਆਪਕੀ ਅਤੇ ਪਰਿਵਾਰਿਕ ਜੀਵਨ ਸਬੰਧੀ ਚਰਚਾ ਸਾਹਿਤ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਘੁੰਮਣ,ਬਲਦੇਵ ਸਿੰਘ ਬੱਲੀ, ਕਿਸਾਨ ਵਿੰਗ ਦੋਆਬਾ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਕੇਸਰ ਸਿੰਘ ਬੰਸੀਆ ਨੇ ਕੀਤੀ। ਇਸ ਸਮਾਗਮ ਵਿੱਚ ਦਸੂਹਾ, ਟਾਂਡਾ, ਮੁਕੇਰੀਆਂ, ਗੜ੍ਹਦੀਵਾਲਾ ਦੇ ਪੰਜਾਬ ਸਰਕਾਰ ਦੇ ਪ੍ਰਬੰਧਕੀ ਅਦਾਰਿਆ ਦੇ ਸਮੂਹ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਅਫ਼ਸਰ ਸਾਹਿਬਾਨ, ਦੂਰੋ ਨੇੜਿਓ ਆਏ ਹੋਰਨਾਂ ਮਹਿਮਾਨਾਂ ਸਮੇਤ ਨਿਹਾਲਪੁਰ, ਧਰਮਪੁਰ, ਕੋਟਲੀ ਦੇ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ ਜਿਸਨਾਂ ਵਿੱਚ ਪ੍ਰੋਫੈਸਰ ਭੁਪਿੰਦਰ ਕੌਰ ਕਪੂਰਥਲਾ, ਕਰਨਲ ਇੰਦਰਜੀਤ ਸਿੰਘ, ਪ੍ਰਿੰਸੀਪਲ ਸਤਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਰਾਜਵੀਰ ਸਿੰਘ ਜਲਾਲਪੁਰ, ਪ੍ਰਿੰਸੀਪਲ ਧਰਮ ਸਿੰਘ ਟਾਡਾਂ, ਪ੍ਰਿੰਸੀਪਲ ਨਰਿੰਦਰ ਘੁੰਮਣ ਦਸੂਹਾ, ਮੈਡਮ ਸੁਪਿੰਦਰ ਕੌਰ ਗਿੱਲ, ਪ੍ਰੋਫੈਸਰ ਸ਼ਾਮ ਸਿੰਘ, ਕਹਾਣੀਕਾਰ ਰਜਿੰਦਰ ਢੱਡਾ, ਕਹਾਣੀਕਾਰ ਪੰਮੀ ਦਿਵੇਦੀ, ਅਮਰੀਕ ਡੋਗਰਾ, ਕੁੰਦਰ ਲਾਲ ਕੰਦਨ, ਚੈਅਰਮੈਨ ਨਰਿੰਦਰ ਕੱਪੂ, ਵਾਇਸ ਪ੍ਰਧਾਨ ਨਗਰ ਕੌਸਲ ਦਸੂਹਾ ਬੰਟੀ ਸ਼ਰਮਾ, ਵਿਨੋਦ ਕੁਮਾਰ, ਨਾਇਬ ਤਹਿਸੀਦਾਰ ਉਕਾਰ ਸਿੰਘ, ਨਾਇਬ ਤਹਿਲੀਦਾਰ ਨਿਰਮਲ ਸਿੰਘ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਜਗਦੀਸ਼ ਸਿੰਘ ਸੋਈ, ਗੁਰਜੀਤ ਸਿੰਘ ਮਿੱਠੀ ਗਿੱਲ, ਸਿਵਲ ਸਰਜਨ ਗੁਰਵਿੰਦਰ ਸਿੰਘ, ਐਸ.ਐਮ.ਓ ਐਸ.ਪੀ.ਸਿੰਘ, ਐਮ.ਐਸ.ਓ. ਹਰਜੀਤ ਸਿੰਘ, ਲੈਕਰਚਾਰ ਜਸਵੀਰ ਸਿੰਘ, ਲੈਕ ਚੰਦਰੇਸ਼ਵਰ ਸਿੰਘ ਆਦਿ ਸਮੇਤ ਇਲਾਕੇ ਦੀਆਂ ਰਾਜਨੀਤਕ, ਸਮਾਜਿਕ, ਧਾਰਮਿਕ, ਸੱਭਿਆਚਰਕ ਅਤੇ ਸਾਹਿਤਕ ਸ਼ਖਸ਼ੀਅਤ ਸ਼ਾਮਿਲ ਸਨ।