ਸੰਨਿਆਸ ਦਾ ਫੈਸਲਾ ਸਚਿਨ ਖੁਦ ਕਰਨਗੇ : ਮੈਕਗ੍ਰਾਥ

ਨਵੀਂ ਦਿੱਲੀ, 5 ਸਤੰਬਰ (ਏਜੰਸੀ) – ਕਾਫੀ ਸਮੇਂ ਤੋਂ ਖ਼ਰਾਬ ਫਾਰਮ ਨਾਲ ਜੂਝ ਰਹੇ ਮਾਸਟਰ ਬਲਾਸਟਰ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾਥ ਸਚਿਨ ਦੇ ਸਮਰਥਨ ਵਿੱਚ ਉਤਰ ਆਏ ਹਨ। ਮੈਕਗ੍ਰਾਥ ਨੇ ਕਿਹਾ ਹੈ ਕਿ ਸਚਿਨ ਇਕ ਮਹਾਨ ਬੱਲੇਬਾਜ਼ ਹੈ ਅਤੇ ਉਸ ਨੇ ਕਈ ਅਹਿਮ ਪਾਰੀਆਂ ਸਦਕਾ ਭਾਰਤੀ ਟੀਮ……….. ਨੂੰ ਜਿੱਤ ਦਿਵਾਈ ਹੈ। ਜਿਥੋਂ ਤੱਕ ਸਵਾਲ ਉਨ੍ਹਾਂ ਦੇ ਸੰਨਿਆਸ ਲੈਣ ਦਾ ਹੈ ਤਾਂ ਇਹ ਫੈਸਲਾ ਸਚਿਨ ਖੁਦ ਕਰਨਗੇ।
ਇਕ ਇੰਟਰਵਿਊ ਵਿੱਚ ਮੈਕਗ੍ਰਾਥ ਨੇ ਕਿਹਾ ਕਿ ਇਹ ਸਚਿਨ ਤੇਂਦੂਲਕਰ ਉਤੇ ਹੀ ਛੱਡ ਦੇਣਾ ਚਾਹੀਦਾ ਹੈ ਕਿ ਉਹ ਕਦੋਂ ਕ੍ਰਿਕਟ ਨੂੰ ਅਲਵਿਦਾ ਕਹਿਣਗੇ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਖਿਲਾਫ਼ ਬੀਤੇ ਦੋ ਟੈਸਟ ਮੈਚਾਂ ਵਿੱਚ ਸਚਿਨ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਉਨ੍ਹਾਂ ਦੀ ਬੱਲੇਬਾਜ਼ੀ ਨੂੰ ਦੇਖ ਕੇ ਆਲੋਚਕਾਂ ਨੇ ਸਚਿਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਕੁਮੇਟੇਟਰਾਂ ਨੇ ਸਚਿਨ ਦੀ ਬੱਲੇਬਾਜ਼ੀ ਉਤੇ ਉਨ੍ਹਾਂ ਦੀ ਉਮਰ ਹਾਵੀ ਦੱਸਿਆ। ਪਰ ਹੁਣ ਦੇਖਣਾ ਇਹ ਹੈ ਕਿ ਸਚਿਨ ਕਦੋਂ ਆਪਣੀ ਬੱਲੇਬਾਜ਼ੀ ਰਾਹੀਂ ਆਲੋਚਕਾਂ ਦਾ ਮੂੰਹ ਬੰਦ ਕਰਨਗੇ।