ਸੰਨੀ ਕੌਸ਼ਲ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮੈਮੋਰੰਡਮ ਸੌਂਪਿਆ

ਆਕਲੈਂਡ, 20 ਜੁਲਾਈ – ਸੰਨੀ ਕੌਸ਼ਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ 19 ਜੁਲਾਈ ਨੂੰ ਲਗਭਗ 5000 ਛੋਟੇ ਕਾਰੋਬਾਰਾਂ ਦੀ ਨੁਮਾਇੰਦਗੀ ਕਰਦੇ ਹੋਏ ਮਨੁੱਖੀ ਅਧਿਕਾਰ ਕਮਿਸ਼ਨ (ਐੱਚਆਰਸੀ) ਨਾਲ ਆਹਮੋ-ਸਾਹਮਣੇ ਮੀਟਿੰਗ ਕਰਨ ਦਾ ਮੌਕਾ ਮਿਲਿਆ। ਜਿਸ ਮੀਟਿੰਗ ਵਿੱਚ ਈਈਓ ਕਮਿਸ਼ਨ ਦੇ ਨਾਲ ਮਨੁੱਖੀ ਅਧਿਕਾਰ, ਤੰਦਰੁਸਤੀ, ਸੁਰੱਖਿਆ ਅਤੇ ਭਵਿੱਖ ਦੇ ਮੁੱਦੇ ਰੱਖੇ ਗਏ। ਜਿਸ ਵਿੱਚ ਨਿਊਜ਼ੀਲੈਂਡ ਵਿਚਲੇ ਛੋਟੇ ਕਾਰੋਬਾਰਾਂ ਦਾ ਭਵਿੱਖ ਸ਼ਾਮਲ ਹੈ ਜੋ ਨਸਲੀ ਤੌਰ ‘ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਨੂੰ ਛੋਟੇ ਕਾਰੋਬਾਰੀਆਂ ਦੇ ਵੱਲੋਂ ਸਿਫ਼ਾਰਸ਼ਾਂ ਦੇ ਨਾਲ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਜਿਸ ਨੂੰ ਉਨ੍ਹਾਂ ਨੇ ਕਮਿਸ਼ਨ ਨੂੰ ਦਿੱਤਾ ਹੈ, ਮੰਗ ਪੱਤਰ ਵਿੱਚ ਛੋਟੇ ਕਾਰੋਬਾਰੀਆਂ ਦੀਆਂ ਮਜਬੂਰੀਆਂ ਅਤੇ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ।