ਸੰਨੀ ਦਿਓਲ ‘ਸਿੰਘਮ’ ਬਣਨਗੇ…..? 

ਬਾਲੀਵੁੱਡ ਫਿਲਮ ‘ਸਿੰਘਮ’ ਜਾਂ ‘ਸਿੰਘਮ ਰਿਟਰਨ’ ਦੀ ਗੱਲ ਹੋਵੇ ਤਾਂ ਹੀਰੋ ਅਜੇ ਦੇਵਗਨ ਦਾ ਨਾਮ ਸਾਹਮਣੇ ਆਉਂਦਾ ਹੈ। ਜਲਦੀ ਹੀ ‘ਸਿੰਘਮ-3’ ਬਣਨ ਜਾ ਰਹੀ ਹੈ, ਪਰ ਕੁੱਝ ਸਮਾਂ ਪਹਿਲਾਂ ਹੀ ਖ਼ਬਰ ਆਈ ਸੀ ਕਿ ਅਜੇ ਦੇਵਗਨ ‘ਸਿੰਘਮ-3’ ਵਿੱਚ ਕੰਮ ਨਹੀਂ ਕਰਨ ਵਾਲੇ ਹਨ। ਹੁਣ ਖ਼ਬਰਾਂ ਆ ਰਹੀ ਹਨ ਕਿ ਇਸ ਫਿਲਮ ਵਿੱਚ ਅਜੇ ਦੇਵਗਨ ਦੀ ਥਾਂ ਸੰਨੀ ਦਿਓਲ ਹੋਣਗੇ। ਇਸ ਫਿਲਮ ਦੀ ਕਹਾਣੀ ਵੀ ਇੱਕ ਪੁਲਿਸ ਆਫ਼ੀਸਰ ਉੱਤੇ ਹੀ ਆਧਾਰਿਤ ਹੋਵੇਗੀ। ਹਮੇਸ਼ਾ ਤੋਂ ਫ਼ਿਲਮਸਾਜ਼ ਰੋਹਿਤ ਸ਼ੈਟੀ ਅਤੇ ਅਜੇ ਦੇਵਗਨ ਦੀ ਜੋੜੀ ਨੂੰ ਵੇਖਣ ਵਾਲੇ ਸਿਨੇ ਦਰਸ਼ਕਾਂ ਲਈ ਇਹ ਹੁਣ ਇੱਕ ਨਵਾਂ ਤਜ਼ਰਬਾ ਹੋਵੇਗਾ।
ਖ਼ਬਰਾਂ ਦੇ ਮੁਤਾਬਿਕ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਆਖ਼ਿਰ ਤੱਕ ਸ਼ੁਰੂ ਹੋ ਜਾਵੇਗੀ। ਇਸ ਫਿਲਮ ਨੂੰ ਜੈਂਤੀਲਾਲ ਪ੍ਰੋਡਿਊਸ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਸਾਈਨ ਕਰਨ ਤੋਂ ਪਹਿਲਾਂ ਸੰਨੀ ਦਿਓਲ ਨੇ ਆਪਣੇ ਦੋਸਤ ਅਜੇ ਦੇਵਗਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਬਾਰੇ ਵਿੱਚ ਦੱਸ ਦਿੱਤਾ ਹੈ।
ਗੌਰਤਲਬ ਹੈ ਕਿ ਸੰਨੀ ਦਿਓਲ ਇੱਕ ਨਵੀਂ ਫਿਲਮ ‘ਪੋਸਟਰ ਬੌਇਜ਼’ ਵਿੱਚ ਵੀ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿੱਚ ਸੰਨੀ ਦਿਓਲ ਦੇ ਭਰੇ ਬੌਬੀ ਦਿਓਲ ਅਤੇ ਸ਼ਰੇਅਸ ਤਲਪੜੇ ਵੀ ਕੰਮ ਕਰ ਰਹੇ ਹਨ। ਇਸ ਫਿਲਮ ਦੇ ਜ਼ਰੀਏ ਸ਼ਰੇਅਸ ਤਲਪੜੇ ਡਾਇਰੈਕਸ਼ਨ ਵਿੱਚ ਡੇਬਿਊ ਕਰਨ ਜਾ ਰਹੇ ਹਨ।