ਸੰਸਦੀ ‘ਚ ਐਫਡੀਆਈ ਮੁੱਦੇ ‘ਤੇ ਹੰਗਾਮੇ ਦੀ ਸੰਭਾਵਨਾ

ਨਵੀਂ ਦਿੱਲੀ – ਅੱਜ 22 ਨਵੰਵਰ ਦਿਨ ਵੀਰਵਾਰ ਨੂੰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ 21 ਨਵੰਬਰ ਨੂੰ ਇੱਥੇ ਸਰਬ ਦਲੀ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਸਰਕਾਰ ਤੇ ਵਿਰੋਧੀ ਦਲਾਂ ਵਿਚਕਾਰ ਭੱਖਦੇ ਹੋਏ ਮੁੱਦੇ ਪਰਚੂਨ ਖੇਤਰ ‘ਚ ਵਿਦੇਸ਼ੀ ਨਿਵੇਸ਼ (ਐਫਡੀਆਈ) ਉੱਤੇ ਸੰਸਦ ਵਿੱਚ ਬਹਿਸ ਨੂੰ ਲੈ ਕੇ ਕੋਈ ਸਹਿਮਤੀ ਨਾ ਹੋ ਸਕੀ। ਦੋਵੇਂ ਧਿਰਾਂ ਬਹਿਸ ਉਤੇ ਵੋਟਿੰਗ ਦੇ ਮੁੱਦੇ ਨੂੰ ਲੈ ਕੇ ਅੜੀਆਂ ਰਹੀਆਂ। ਇਸ ਮੁੱਦੇ ‘ਤੇ ਸਰਕਾਰ ਸੰਸਦ ਵਿੱਚ ਬਿਨਾਂ ਵੋਟਿੰਗ ਤੋਂ ਬਹਿਸ ਚਾਹੁੰਦੀ ਹੈ ਪਰ ਵਿਰੋਧੀ ਪਾਰਟੀਆਂ ਨੂੰ ਵੋਟਿੰਗ ਤੋਂ ਬਿਨਾਂ ਬਹਿਸ ਲਈ ਰਾਜ਼ੀ ਨਹੀਂ ਹਨ। ਇਸ ਦੇ ਕਰਕੇ ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਜ਼ੋਰਦਾਰ ਹੰਗਾਮਾ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈ।