ਸੰਸਦ ਵੱਲੋਂ ਅਸਲਾ ਕਾਨੂੰਨ ਸੋਧ ਬਿੱਲ ਪਾਸ

ਵੈਲਿੰਗਟਨ – ਇੱਥੇ 10 ਅਪ੍ਰੈਲ ਦਿਨ ਬੁੱਧਵਾਰ ਨੂੰ ਸੰਸਦ ਵਿੱਚ ਅਸਲਾ ਕਾਨੂੰਨ ਸੋਧ ਬਿੱਲ ਥਰਡ ਰੀਡਿੰਗ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਸਿਰਫ਼ ਐਕਟ ਪਾਰਟੀ ਨੇ ਵਿਰੋਧ ਦੇ ਬਾਵਜੂਦ ਸੰਸਦ ਵਿੱਚ ਅਸਲਾ ਕਾਨੂੰਨ ਸੋਧ ਬਿੱਲ ਲਗਭਗ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਹੈ। ਇਹ ਬਿੱਲ ਹੁਣ ਦੇਸ਼ ਦੀ ਗਵਰਨਰ ਜਨਰਲ ਕੋਲ ਜਾਵੇਗਾ ਅਤੇ ਉਨ੍ਹਾਂ ਦੇ ਦਸਤਖ਼ਤ ਬਾਅਦ ਪਾਸ ਹੋ ਕੇ ਕਾਨੂੰਨ ਦਾ ਰੂਪ ਧਾਰ ਲਵੇਗਾ।