ਹਰਿਆਣਾ ਹਿੰਸਾ: ਹੁਣ ਤੱਕ 176 ਗ੍ਰਿਫ਼ਤਾਰੀ ਤੇ 93 ਕੇਸ ਦਰਜ, ਅਮਨ-ਚੈਨ ਦੀ ਅਪੀਲ

ਗੁਰੂਗ੍ਰਾਮ, 3 ਅਗਸਤ – ਹਰਿਆਣਾ ਹਿੰਸਾ ਲਈ ਹੁਣ ਤੱਕ 176 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 93 ਕੇਸ ਦਰਜ ਕੀਤੇ ਜਾ ਚੁੱਕੇ ਹਨ। ਨੂਹ ‘ਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਕਰਫਿਊ ‘ਚ ਢਿੱਲ ਦਿੱਤੀ ਗਈ ਹੈ।
ਵਧੀਕ ਮੁੱਖ ਸਕੱਤਰ (ਗ੍ਰਹਿ) ਟੀਵੀਐਸਐਨ ਪ੍ਰਸਾਦ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਹਰਿਆਣਾ ਦੇ ਨੂਹ ‘ਚ ਭੜਕੀ ਹਿੰਸਾ ਤੋਂ ਬਾਅਦ ਹੁਣ ਹਾਲਾਤ ਆਮ ਵਾਂਗ ਹੋ ਗਏ ਹਨ। ਪ੍ਰਸਾਦ ਨੇ ਦਾਅਵਾ ਕੀਤਾ ਕਿ ਸਥਿਤੀ ਤੇਜ਼ੀ ਨਾਲ ਆਮ ਵਾਂਗ ਹੋ ਰਹੀ ਹੈ। ਅਸੀਂ ਛਟਪਟੀਆਂ ਗਤੀਵਿਧੀਆਂ ਨਾਲ ਨਜਿੱਠ ਰਹੇ ਹਾਂ। ਸਾਡੇ ਕੋਲ ਕਾਫੀ ਫੋਰਸ ਹੈ ਅਤੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਅਤੇ ਉਨ੍ਹਾਂ ਨੇ ਸਾਨੂੰ 24 ਕੰਪਨੀਆਂ ਦੇਣ ਦੀ ਤਿਆਰੀ ਦਿਖਾਈ ਹੈ। ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਹੁਣ ਤੱਕ 5 ਜ਼ਿਲ੍ਹਿਆਂ ਵਿੱਚ ਇਸ ਘਟਨਾ ਸਬੰਧੀ 95 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਨੂਹ ਵਿੱਚ 46, ਫਰੀਦਾਬਾਦ ਵਿੱਚ 3 ਅਤੇ ਗੁਰੂਗ੍ਰਾਮ ਵਿੱਚ 25 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਹੁਣ ਤੱਕ 176 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 78 ਲੋਕਾਂ ਨੂੰ ਨਿਵਾਰਕ ਹਿਰਾਸਤ ਵਿੱਚ ਲਿਆ ਗਿਆ ਹੈ। ਹਿੰਸਾ ਦੇ ਮਾਮਲੇ ਦੀ ਜਾਂਚ ਲਈ 10 ਵਿਸ਼ੇਸ਼ ਜਾਂਚ ਟੀਮਾਂ (SIT) ਬਣਾਈਆਂ ਜਾਣਗੀਆਂ। ਐਸਆਈਟੀ ਪੰਜ-ਪੰਜ ਐਫਆਈਆਰ ਦੀ ਜਾਂਚ ਕਰੇਗੀ।
ਨੂਹ ਵਿੱਚ ਸ਼ੁਰੂ ਹੋਈ ਅਤੇ ਗੁਰੂਗ੍ਰਾਮ ਵਿੱਚ ਫੈਲੀ ਝੜਪ ਵਿੱਚ ਦੋ ਹੋਮ ਗਾਰਡ ਅਤੇ ਇੱਕ ਮੌਲਵੀ ਸਮੇਤ ਸੱਤ ਲੋਕ ਮਾਰੇ ਗਏ ਸਨ। 31 ਜੁਲਾਈ ਨੂੰ ਨੂਹ ‘ਚ ਇਕ ਜਲੂਸ ਦੌਰਾਨ ਹਿੰਸਾ ਭੜਕ ਗਈ ਸੀ, ਜਿਸ ਤੋਂ ਬਾਅਦ ਇਲਾਕੇ ‘ਚ ਕਰਫਿਊ ਲਗਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇੰਟਰਨੈੱਟ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਨੂਹ, ਗੁਰੂਗ੍ਰਾਮ, ਫਰੀਦਾਬਾਦ, ਪਲਵਲ ਅਤੇ ਝੱਜਰ ਜ਼ਿਲ੍ਹਿਆਂ ਵਿੱਚ ਧਾਰਾ-144 ਅਜੇ ਵੀ ਲਾਗੂ ਹੈ।