ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਨੇ ਡੁਨੇਡਿਨ ਤੇ ਕ੍ਰਾਈਸਟਚਰਚ ਦੀ ਫੇਰੀ ਦੌਰਾਨ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ

ਡੁਨੇਡਿਨ/ਕ੍ਰਾਈਸਟਚਰਚ, 25 ਮਾਰਚ – ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਨੇ ਡੁਨੇਡਿਨ ਤੇ ਕ੍ਰਾਈਸਟਚਰਚ ਦੀ ਆਪਣੀ ਫੇਰੀ ਦੌਰਾਨ ਸਥਾਨਕ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਅਤੇ ਵਿਦਿਆਰਥੀ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ।
ਡੁਨੇਡਿਨ ਵਿਖੇ ਹਾਈ ਕਮਿਸ਼ਨਰ ਸ਼੍ਰੀਮਤੀ ਭੂਸ਼ਣ ਨੇ ਕਿਹਾ ਕਿ, ‘ਅਸੀਂ ਓਟੈਗੋ ਖੇਤਰ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸ਼ਲਾਘਾ ਕਰਦੇ ਹਾਂ’। ਇੱਥੇ ਉਨ੍ਹਾਂ ਨੇ ਪਰਵਾਸੀ ਭਾਰਤੀਆਂ ਦੀ ਸਮੱਸਿਆਵਾਂ ਦੇ ਨਾਲ-ਨਾਲ ਉਨ੍ਹਾਂ ਦੇ ਵਿਚਾਰ ਵੀ ਸੁਣੇ।
ਕ੍ਰਾਈਸਟਚਰਚ ਦੀ ਆਪਣੀ ਫੇਰੀ ਦੌਰਾਨ ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਨੇ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨਾਲ ਚਰਚਾ ਕੀਤੀ। ਸ਼੍ਰੀਮਤੀ ਭੂਸ਼ਣ ਨੇ ਕ੍ਰਾਈਸਟਚਰਚ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਵਧਾਉਣ ਲਈ ਡਾਇਸਪੋਰਾ ਦੁਆਰਾ ਪਾਏ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਪ੍ਰਸ਼ੰਸਾ ਕੀਤੀ।