ਹਿਮਾ ਦਾਸ ਨੇ ਆਈਏਏਐੱਫ ਵਰਲਡ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜਿਆ

ਟੇਮਪੇਰ (ਫਿਨਲੈਂਡ), 13 ਜੁਲਾਈ – 12 ਜੁਲਾਈ ਦਿਨ ਵੀਰਵਾਰ ਨੂੰ ਭਾਰਤੀ ਮੁਟਿਆਰ ਤੇਜ਼ ਦੌੜਾਕ ਹਿਮਾ ਦਾਸ ਨੇ ਇਤਿਹਾਸ ਸਿਰਜ ਦਿੱਤਾ। ਹਿਮਾ ਦਾਸ ਨੇ ਟੇਮਪੇਰੇ ਵਿਖੇ ਰਾਟਿਨਾ ਸਟੇਡੀਅਮ ‘ਚ ਆਈਏਏਐੱਫ (IAAF) ਵਰਲਡ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੇ 400 ਮੀਟਰ ਫਾਈਨਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਉਹ ਟ੍ਰੈਕ ਈਵੈਂਟ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਐਥਲੀਟ ਹੈ।
ਅਸਮ ਦੀ ਰਹਿਣ ਵਾਲੀ 18 ਵਰ੍ਹਿਆਂ ਦੀ ਦਾਸ ਨੇ 51.46 ਸੈਕੰਡ ਦਾ ਸਮਾਂ ਕੱਢ ਕੇ ਵਰਲਡ ਰਿਕਾਰਡ ਨਾਲ ਪਹਿਲਾ ਸਥਾਨ ਹਾਸਲ ਕੀਤੀ। ਦਾਸ ਨੇ ਬੁੱਧਵਾਰ ਨੂੰ ਸੈਮੀ-ਫਾਈਨਲ ਵਿੱਚ ਵੀ 52.10 ਸੈਕੰਡ ਦਾ ਸਮਾਂ ਕੱਢ ਕੇ ਟਾਪ ਕੀਤਾ ਸੀ। ਪਹਿਲੇ ਰਾਊਂਡ ਵਿੱਚ ਵੀ ਉਸ ਨੇ 52.25 ਸੈਕੰਡ ਦਾ ਰਿਕਾਰਡ ਸਮਾਂ ਕੱਢਿਆ ਸੀ।
ਤੇਜ਼ ਦੌੜਾਕ ਦਾਸ ਨੇ ਭਾਰਤੀ ਅੰਡਰ-20 ਦੇ ਰਿਕਾਰਡ 51.32 ਸੈਕੰਡ ਦਾ ਸਮਾਂ ਕੱਢ ਦੇ ਹੋਏ ਅਪ੍ਰੈਲ ਵਿੱਚ ਗੋਲਡ ਕੋਸਟ ਕਾਮਨਵੈਲਥ ਗੇਮਜ਼ ਵਿੱਚ 6ਵੇਂ ਸਥਾਨ ਉੱਤੇ ਰਹੀ ਸੀ। ਇਸ ਦੇ ਬਾਅਦ ਤੋਂ ਉਹ ਲਗਾਤਾਰ ਆਪਣਾ ਸਮਾਂ ਸੁਧਾਰਦੀ ਰਹੀ ਹੈ। ਹਾਲ ਹੀ ਵਿੱਚ ਉਸ ਨੇ ਇੰਟਰਸਟੇਟ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਗਮਾ ਹਾਸਲ ਕੀਤਾ ਸੀ। ਇਸ ਈਵੈਂਟ ਵਿੱਚ ਉਸ ਨੇ 51.13 ਸੈਕੰਡ ਦਾ ਸਮਾਂ ਕੱਢਿਆ ਸੀ। ਹਿਮਾ ਦਾਸ ਨੇ ਹੁਣ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਦੇ ਏਲੀਟ ਕਲੱਬ ਵਿੱਚ ਸ਼ਾਮਿਲ ਹੋ ਗਈ ਹੈ। ਚੋਪੜਾ ਨੇ 2016 ਦੇ ਪਿਛਲੇ ਐਡੀਸ਼ਨ ਵਿੱਚ ਵਰਲਡ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਿਆ ਸੀ। ਦਾਸ ਟ੍ਰੈਕ ਈਵੈਂਟ ਵਿੱਚ ਤਗਮਾ ਜਿੱਤਣ ਵਾਲੀਆਂ ਪਹਿਲੀ ਭਾਰਤੀ ਐਥਲੀਟ ਹੈ।
ਵਰਲਡ ਜੂਨੀਅਰ ਚੈਂਪੀਅਨਸ਼ਿਪ ਵਿੱਚ ਇਸ ਤੋਂ ਪਹਿਲਾਂ ਭਾਰਤ ਲਈ ਸੀਮਾ ਪੂਨੀਆ (2002 ਵਿੱਚ ਡਿਸਕਸ ਥਰੋਅ ‘ਚ ਕਾਂਸੀ) ਅਤੇ ਨਵਜੀਤ ਕੌਰ ਢਿੱਲੋਂ (2014 ਵਿੱਚ ਡਿਸਕਸ ਥਰੋਅ ‘ਚ ਕਾਂਸੀ) ਨੇ ਤਗਮੇ ਜਿੱਤੇ ਸੀ।