ਜ਼ਿੰਦਗੀ ਦੇ ਗੁੱਝੇ ਭੇਦ

ਲੇਖਕ - ਸੁਰਮੁੱਖ ਸਿੰਘ ਗਿੱਲ, ਫ਼ਤਿਹਗੜ੍ਹ ਸਾਹਿਬ

ਜਿਹੜੀ ਵੀ ਚੀਜ਼ ਜਾਂ ਕਥਨ ਸਾਨੂੰ ਚੰਗਾ ਲੱਗੇ, ਨੋਟ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਛੱਲੇ ਮੁੰਦੀਆਂ ਤੇ ਰੁਮਾਲਾਂ ਦੀ ਤਰ੍ਹਾਂ ਰੁਲ ਜਾਣਗੀਆਂ ਫਿਰ ਪੱਲੇ ਪਛਤਾਵੇ ਤੋਂ ਬਿਨਾਂ ਕੁੱਝ ਵੀ ਨਹੀਂ ਰਹਿੰਦਾ।
ਨੁਕਤਾਚੀਨੀ ਜੇ ਹੋਵੇ ਤਾਂ ਜਰਿਆ ਕਰ ਤੈਨੂੰ ਲੈ ਕੇ ਬਹਿ ਜਾਣਾ, ਤੇਰੀਆਂ ਵਡਿਆਈਆਂ ਨੇ।
ਬਾਲੇ ਨਾਨਕ ਨੇ ਕਿਹਾ ਕਿ’ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’। ‘ਕਿਰਤ’ ਨੂੰ ਪਹਿਲਾ ਸਥਾਨ ਦਿੱਤਾ ਹੈ, ਇਸ ਵਿੱਚੋਂ ਖ਼ੁਸ਼ੀ ਤੇ ਸਫਲਤਾ ਮਿਲਦੀ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਹੈ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਕਿਸੇ ਹੋਰ ਗੱਲ ਬਾਰੇ ਨਾ ਸੋਚੋ॥। ਜਾਨਸਨ ਨੇ ਕਿਹਾ ਕਿ ਇਸ ਦਾ ਕੋਈ ਮਤਲਬ ਨਹੀਂ ਕਿ ਤੁਸੀਂ ਕਿੰਨਾ ਜੀਵਿਆ ਹੈ, ਗੱਲ ਇਹ ਹੈ ਕਿ ਤੁਸੀਂ ਕਿਵੇਂ ਜੀਵਿਆ ਹੈ। ਕਿਸੇ ਠਿਕਾਣੇ ‘ਤੇ ਪੁੱਜਣ ਦੀ ਤਾਂਘ ਇਸ਼ਕ ਬਣ ਜਾਂਦੀ ਹੈ। ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ
“ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ
ਨਿਹੁੰ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ-ਰਾਤੇ ਪਏ ਵਹਿੰਦੇ”।
ਸਰੀਰ ਨੂੰ ਮੁਸ਼ਕੱਤ ਕਰਕੇ ਇਸ ਵਿੱਚੋਂ ਪਸੀਨਾ ਵਹਿਣ ਦਿਓ, ਤਾਂ ਦਿਮਾਗ਼ ਵਿੱਚੋਂ ਆਪੇ ਐਡੋਰਫਿਨ ਰਿਸਣ ਲੱਗਦੇ ਹਨ। ਫਿਰ ਤੁਹਾਨੂੰ ਖ਼ੁਸ਼ੀ ਲਈ ਕਿਧਰੇ ਭਟਕਣਾ ਨਹੀਂ ਪੈਂਦਾ। ਇਹ ਤੁਹਾਨੂੰ ਤੁਹਾਡੇ ਦਰ ‘ਤੇ ਖਲੋਤਾ ਮਿਲਦੀ ਹੈ। ਵਿਹਲੇ ਵਿਅਕਤੀ ਦਾ ਮੂੰਹ ਤਾਂ ਉਸ ਦੀ ਮਾਂ ਨੂੰ ਵੀ ਸੋਹਣਾ ਨਹੀਂ ਲੱਗਦਾ। ਖ਼ੁਸ਼ੀ ਦਾ ਇਜ਼ਹਾਰ ਮਨੁੱਖ ਦੀਆਂ ਅੱਖੀਆਂ ਦੇ ਰਾਹੀਂ ਵੀ ਹੋ ਜਾਂਦਾ ਹੈ।
“ਲੱਖ ਬੁੱਲ੍ਹਾਂ ਨੂੰ ਸੀ ਰੱਖੋ, ਜੰਦਰੇ ਲਾ ਲਓ ਜੀਭਾਂ ਨੂੰ
ਭੇਦ ਦਿਲਾਂ ਦੇ ਖੁੱਲਣ ਲੱਗਿਆ, ਅੱਖੀਆਂ ਰਾਹੀ ਖੁੱਲ੍ਹ ਜਾਂਦੈ”।
ਗ਼ੁੱਸਾ, ਡਰ, ਫ਼ਿਕਰ, ਉਦਾਸੀ, ਮਾਨਸਿਕ ਤਣਾਓ ਤੇ ਢਾਹੂ ਰੁਚੀਆਂ, ਸਾਡੇ ਸਰੀਰ ਦੀ ਕੁਦਰਤੀ ਬਚਾਓ ਪ੍ਰਣਾਲੀ ਨੂੰ ਕਮਜ਼ੋਰ ਕਰਦੀਆਂ ਹਨ। ਸਾਡੇ ਸਰੀਰ ਦਾ ਹਰ ਸੈੱਲ ਸਾਡੀ ਮਾਨਸਿਕ ਸੋਚਣੀ ਦੇ ਅਸਰ ਨੂੰ ਕਬੂਲ ਕਰਦਾ ਹੈ। ਸੋ ਸੋਚ ਬਦਲਣ ਨਾਲ ਸੰਸਾਰ ਹੀ ਬਦਲ ਜਾਂਦਾ ਹੈ।
‘ਜੈਸਾ ਕਰੇ ਵਿਚਾਰ, ਵੈਸੇ ਦਿਸੈ ਸੰਸਾਰ’
ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਭਾਅ, ਖ਼ੁਸ਼ ਮਿਜ਼ਾਜ, ਆਸ਼ਾਵਾਦੀ ਸੋਚ, ਇੱਛਾ ਸ਼ਕਤੀ ਤੇ ਅੱਛੇ ਰੁਝੇਵੇਂ ਰਿਟਾਇਰਡ ਜੀਵਨ ਵਿੱਚ ਰਸ ਘੋਲਦੇ ਹਨ। ਸੋ ਸੁਖਾਵੀਂ ਜ਼ਿੰਦਗੀ ਬਤੀਤ ਕਰਨ ਲਈ ਆਪਣੀ ਰਿਟਾਇਰਡ ਜ਼ਿੰਦਗੀ ਨੂੰ ਅੱਥਰੂਆਂ ਨਾਲ ਨਹੀਂ, ਮੁਸਕਾਨਾਂ ਤੇ ਪ੍ਰਾਪਤੀਆਂ ਨਾਲ ਜੋੜ ਕੇ ਦੇਖੋ। ਮਨੁੱਖ ਨੂੰ ਉਮਰ ਦੇ ਹਰ ਮੋੜ ਉੱਤੇ ਸੁੰਦਰ ਦਿਖਾਈ ਦੇਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕਦੇ ਵੀ ਨਾ ਸਮਝੋ ਕਿ ਹੁਣ ਤੁਸੀਂ ਮਟਕਾ ਕੇ ਪਹਿਨਣ ਦੀ ਉਮਰ ਟੱਪ ਗਏ ਹੋ। ਹਰ ਉਮਰ ਵਿੱਚ ਮਟਕਾਉਣ ਦੀ ਲੋੜ ਹੁੰਦੀ ਹੈ। ਹਮੇਸ਼ਾ ‘ਲੂਕ ਯੰਗਰ ਐਂਡ ਲਿਵ ਯੰਗਰ’ ਦੇ ਫ਼ਾਰਮੂਲੇ ‘ਤੇ ਚੱਲੋ, ਹਮੇਸ਼ਾ ਖ਼ੁਸ਼ ਰਹੋਗੇ।
“ਚਾਰ ਪਦਾਰਥ ਜੇ ਕੋ ਮਾਂਗੈ।
ਸਾਧ ਜਨਾਂ ਕੀ ਸੇਵਾ ਲਾਗੈ।”
“ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਟੀਏ ਪੋਰੀਆਂ ਜੀ।”
ਮਕਾਨ ਮਰਦ ਬਣਾਉਂਦੇ ਹਨ ਤੇ ਔਰਤਾਂ ਉਸ ਨੂੰ ਘਰ ਬਣਾਉਂਦੀਆਂ ਹਨ
ਦੁਨੀਆ ਦੀ ਹਰ ਚੀਜ਼, ਆਉਂਦੀ ਜਾਂਦੀ ਦੇਖੀ
ਜੋ ਜਾ ਕਿ ਨਾ ਆਏ, ਉਹ ਜਵਾਨੀ ਦੇਖੀ।
ਜੋ ਜਾ ਕੇ ਨਾ ਆਏ, ਉਹ ਜਵਾਨੀ ਦੇਖੀ
ਜੋ ਜਾ ਕੇ ਨਾ ਜਾਏ, ਉਹ ਬੁਢਾਪਾ ਦੇਖਿਆ।
“ਧਰਮੀ ਬਾਬਲ ਪਾਪ ਕਮਾਇਆ,
ਲੜ ਲਾਇਆ ਸਾਡੇ, ਸਾਡੇ ਫੁੱਲ ਕੁਮਲਾਇਆ।”
‘ਜਦੋਂ ਤੁਸੀਂ ਦੂਜਿਆਂ ਨੂੰ ਖ਼ੁਸ਼ੀ ਦਿਓਗੇ, ਤਾਂ ਉਹ ਖ਼ੁਸ਼ੀ ਤੁਹਾਨੂੰ ਵਿਆਜ ਸਮੇਤ ਮਿਲੇਗੀ।’
“Count your life by smiles not tears
Count your age by friends not fears.”
ਲੇਖਕ – ਸੁਰਮੁੱਖ ਸਿੰਘ ਗਿੱਲ, ਫ਼ਤਿਹਗੜ੍ਹ ਸਾਹਿਬ