15 ਅਗਸਤ ਨੂੰ ਭਾਰਤ ਦਾ ’76ਵਾਂ ਸੁਤੰਤਰਤਾ ਦਿਵਸ’ ਅਤੇ ‘ਅਜ਼ਾਦੀ ਕੀ ਅੰਮ੍ਰਿਤ ਮਹੋਤਸਵ’ ਵੈਲਿੰਗਟਨ ਸਥਿਤ ਹਾਈ ਕਮਿਸ਼ਨ ਵਿਖੇ ਮਨਾਇਆ ਜਾਏਗਾ

ਵੈਲਿੰਗਟਨ, 5 ਅਗਸਤ – ਭਾਰਤ ਦੇ ’76ਵੇਂ ਸੁਤੰਤਰਤਾ ਦਿਵਸ’ ਅਤੇ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਮੌਕੇ ‘ਤੇ ਵੈਲਿੰਗਟਨ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ ਦੀ ਨਵੀਂ ਬਣੀ ਬਿਲਡਿੰਗ ਵਿੱਚ 15 ਅਗਸਤ ਨੂੰ ਮਨਾਇਆ ਜਾ ਰਿਹਾ ਹੈ।
15 ਅਗਸਤ ਦਿਨ ਸੋਮਵਾਰ ਨੂੰ ਸਵੇਰੇ 9.00 ਵਜੇ ਤੋਂ ਸੁਤੰਤਰਤਾ ਦਿਵਸ ਦੇ ਜਸ਼ਨ ਆਰੰਭ ਹੋ ਜਾਣਗੇ। 15 ਅਗਸਤ ਨੂੰ ਸੁਤੰਤਰਤਾ ਦਿਵਸ ਦਾ ਸਮਾਗਮ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਬਣੀ ਬਿਲਡਿੰਗ 72 ਪਾਈਪੀਟਾ ਸਟ੍ਰੀਟ, ਥੋਰਨਡਨ, ਵੈਲਿੰਗਟਨ ਵਿਖੇ ਹੋਏਗਾ।
ਭਾਰਤੀ ਹਾਈ ਕਮਿਸ਼ਨ ਵੱਲੋਂ ਸਾਰੇ ਭਾਰਤੀ ਨਾਗਰਿਕਾਂ, ਭਾਰਤੀ ਮੂਲ ਦੇ ਵਿਅਕਤੀਆਂ ਅਤੇ ਭਾਰਤ ਦੇ ਦੋਸਤਾਂ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਆਜ਼ਾਦੀ ਦਿਹਾੜੇ ਦੇ ਇਨ੍ਹਾਂ ਜਸ਼ਨਾਂ ਨੂੰ ਮਿਲ ਕੇ ਮਨਾਇਆ ਜਾ ਸਕੇ।