2020


ਧੋਖਾ ਮੇਰੇ ਨਾਲ ਹੀ ਨਹੀਂ ਹੋਇਆ ,
ਧੋਖਾ ਤੁਹਾਡੇ ਨਾਲ ਵੀ ਹੋਇਆ ਹੈ ।

ਡਰਿਆ ਮੈਂ ਹੀ ਨਹੀਂ ਹਾਂ,
ਡਰਾ ਤੁਹਾਨੂੰ ਵੀ ਦਿੱਤਾ ਗਿਆ ਹੈ ।

ਖਾਲ਼ੀ ਮੈਂ ਹੀ ਨਹੀਂ ਹੋਇਆ ਹਾਂ,
ਖਾਲ਼ੀ ਤੁਹਾਨੂੰ ਵੀ ਕਰ ਦਿੱਤਾ ਗਿਆ ਹੈ ।

ਮੂਰਖ ਮੈਂ ਹੀ ਆਪਣੇ ਨੂੰ ਨਹੀਂ ਸਮਝਦਾ,
ਮੂਰਖ ਤੁਹਾਨੂੰ ਵੀ ਬਣਾ ਦਿੱਤਾ ਗਿਆ ਹੈ ।

ਕੌਣ ਕਹਿੰਦਾ ਕਿ ਕੱਲਾ ਮੈਂ ਹੀ ਬੇਵੱਸ ਹੋਇਆ।
ਬੇਵੱਸ ਤੁਹਾਨੂੰ ਵੀ ਕਰ ਦਿੱਤਾ ਗਿਆ ਹੈ ।

ਠੀਕਰ ਮੇਰਾ ਹੀ ਨਹੀਂ ਭੰਨਿਆ,
ਚੌਰਾਹੇ ਚ ਤੁਹਾਨੂੰ ਵੀ ਭੰਨ ਦਿੱਤਾ ਗਿਆ ਹੈ ।

ਹੁਣ ਤਾਂ ਮੈਂ ਵੀ ‘ਮੈਂ’ ਨਹੀਂ ਰਿਹਾ ,
ਤੁਹਾਨੂੰ ਵੀ ‘ਮੈਂ’ ਹੀ ਬਣਾ ਦਿੱਤਾ ਗਿਆ ਹੈ ।

ਚਲੋ ਹੁਣ ਨੰਗੀਆਂ ਦਹਿਲੀਜ਼ਾਂ ਨੂੰ ਟੱਪੀਏ ,
ਸਾਡੀਆਂ ਸਰਦਲਾਂ ਨੂੰ ਤਾਂ ਢਾਅ ਦਿੱਤਾ ਗਿਆ ਹੈ ।

-ਜਨਮੇਜਾ ਸਿੰਘ ਜੌਹਲ, E-mail : [email protected]