21 ਅਗਸਤ ਨੂੰ ਆਕਲੈਂਡ ‘ਚ ‘ਪੰਜਾਬੀ ਹੈਰੀਟੇਜ ਫੋਕ ਫ਼ੈਸਟੀਵਲ 2022’ ਕਰਵਾਇਆ ਜਾ ਰਿਹਾ

ਆਕਲੈਂਡ, 18 ਅਗਸਤ – ਇੱਥੇ ਦੇ ਵੋਡਾਫੋਨ ਈਵੈਂਟ ਸੈਂਟਰ (ਬੀਐਨਜ਼ੈੱਡ ਥੀਏਟਰ) ਵਿਖੇ 21 ਅਗਸਤ ਨੂੰ ਪੰਜਾਬੀ ਹੈਰੀਟੇਜ ਡਾਂਸ ਅਕੈਡਮੀ ਆਕਲੈਂਡ ਵੱਲੋਂ ‘ਪੰਜਾਬੀ ਫੋਕ ਫ਼ੈਸਟੀਵਲ’ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਦੁਪਹਿਰੇ 3.00 ਵਜੇ ਆਰੰਭ ਹੋਏਗਾ।
ਪੰਜਾਬੀ ਹੈਰੀਟੇਜ ਡਾਂਸ ਅਕੈਡਮੀ ਦੇ ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ‘ਪੰਜਾਬੀ ਫੋਕ ਫ਼ੈਸਟੀਵਲ’ ਲਈ ਥੀਏਟਰ ਦੇ ਗੇਟ 3.00 ਵਜੇ ਖੁੱਲ੍ਹ ਜਾਣਗੇ ਅਤੇ ਇਸ ‘ਪੰਜਾਬੀ ਫੋਕ ਫ਼ੈਸਟੀਵਲ’ ਦੀ ਟਿਕਟ 10 ਡਾਲਰ ਰੱਖੀ ਗਈ ਹੈ ਪਰ 5 ਸਾਲ ਤੋਂ ਹੇਠਾਂ ਦੇ ਬੱਚਿਆਂ ਲਈ ਕੋਈ ਟਿਕਟ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਟਿਕਟ ਲਈ ਤੁਸੀਂ ਫ਼ੋਨ ਨੰਬਰ 02102856145 ਉੱਤੇ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਬਾਰੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਉਨ੍ਹਾਂ ਦੱਸਿਆ ਕਿ ‘ਪੰਜਾਬੀ ਫੋਕ ਫ਼ੈਸਟੀਵਲ’ ਆਰੰਭ ਹੋਣ ਤੋਂ ਪਹਿਲਾਂ ਹਾਲ ਦੇ ਬਾਹਰ ਪੰਜਾਬ ਨਾਲ ਸੰਬੰਧਿਤ ਨੁਮਾਇਸ਼ ਲਗਾਈ ਜਾ ਰਹੀ ਹੈ ਅਤੇ ਇਸ ਵਿੱਚ ਹਰ ਤਰ੍ਹਾਂ ਦਾ ਪੰਜਾਬ ਦਾ ਸਾਜੋ ਸਮਾਨ ਵੇਖਣ ਨੂੰ ਮਿਲੇਗਾ। ਪੇਸ਼ਕਾਰੀਆਂ ‘ਚ 250 ਪਾਰਟੀਸਪੈਂਟਸ ਨੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚ ਰਹੇ ਹਨ। ਇਸ ਵਿੱਚ 50% ਬੱਚੇ ਅਤੇ 50% ਗੱਭਰੂ ਤੇ ਮੁਟਿਆਰਾਂ ਹਿੱਸਾ ਲੈ ਰਹੇ ਹਨ। ਪੇਸ਼ਕਾਰੀ 4.05 ਵਜੇ ਆਰੰਭ ਹੋ ਜਾਏਗਾ, ਸਭ ਤੋਂ ਪਹਿਲਾਂ ਛੋਟੇ ਬੱਚਿਆਂ ਦੀ ਪੇਸ਼ਕਾਰੀਆਂ ਹੋਣਗੀਆਂ। ਇਸ ‘ਪੰਜਾਬੀ ਫੋਕ ਫ਼ੈਸਟੀਵਲ’ ਵਿੱਚ ਭੰਗੜੇ ਦੀ ਹਰ ਵੰਨਗੀ ਵੇਖਣ ਨੂੰ ਮਿਲੇਗੀ।