26 ਅਤੇ 27 ਦਸੰਬਰ ਨੂੰ ਕਰਵਾਏ ਜਾਣ ਵਾਲੇ ‘ਸਿੱਖ ਚਿਲਡਰਨ ਡੇਅ’ ਦਾ ਪੋਸਟਰ ਜਾਰੀ

ਟਾਕਾਨੀਨੀ (ਆਕਲੈਂਡ), 5 ਦਸੰਬਰ – ਸੁਪਰੀਮ ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਟਾਕਾਨੀਨੀ ਵਿਖੇ ‘ਚਿਲਡਰਨ ਡੇਅ’ ਹਰ ਸਾਲ ਕਰਵਾਇਆ ਜਾਂਦਾ ਹੈ, ਪਰ ਕੋਰੋਨਾਵਾਇਰਸ ਮਹਾਂਮਾਰੀ ਦੇ ਕਰਕੇ ਇਸ ਵਾਰ ‘ਚਿਲਡਰਨ ਡੇਅ’ 26 ਅਤੇ 27 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਅੱਜ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਟਾਕਾਨੀਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ‘ਚਿਲਡਰਨ ਡੇਅ’ ਨਾਲ ਸੰਬੰਧਿਤ ਰੰਗਦਾਰ ਪੋਸਟਰ ਸਥਾਨਕ ਪੰਜਾਬੀ ਮੀਡੀਆ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ। ਇਸ ਮੌਕੇ ਸਕੂਲ ਦੀਆਂ ਅਧਿਆਪਕਾਵਾਂ ਅਤੇ ਬੱਚੇ ਨੇ ਪੋਸਟਰ ਜਾਰੀ ਕੀਤਾ। ਮੀਡੀਆ ਕਰਮੀਆਂ ਵੱਲੋਂ, ਕੂਕ ਪੰਜਾਬੀ ਸਮਾਚਾਰ ਤੋਂ ਸ. ਅਮਰਜੀਤ ਸਿੰਘ, ਨੱਚਦਾ ਪੰਜਾਬ ਰੇਡੀਓ ਤੋਂ ਸ. ਅਮਰੀਕ ਸਿੰਘ, ਅਜੀਤ ਤੋਂ . ਸ. ਹਰਮਨਪ੍ਰੀਤ ਸਿੰਘ, ਐਨਜ਼ੈੱਡ ਪੰਜਾਬੀ ਨਿਊਜ਼ ਤੋਂ ਸ. ਤਰਨਦੀਪ ਬਿਲਾਸਪੁਰ, ਡੇਅਲੀ ਖ਼ਬਰੀ ਤੋਂ ਸ. ਸ਼ਰਨਜੀਤ ਸਿੰਘ ਅਤੇ ਮੀਡੀਆ ਪੰਜਾਬ ਤੋਂ ਸ. ਬਲਜਿੰਦਰ ਰੰਧਾਵਾ ਸੋਨੂੰ ਹਾਜ਼ਰ ਸਨ।
‘ਚਿਲਡਰਨ ਡੇਅ’ ਵਿੱਚ ਹਰ ਵਾਰ ਦੀ ਤਰ੍ਹਾਂ ਗੁਰਬਾਣੀ ਕੰਠ ਮੁਕਾਬਲੇ, ਕਵਿਤਾ, ਸਪੀਚ ਮੁਕਾਬਲੇ, ਲੇਖ, ਕਵੀਸ਼ਰੀ, ਗੱਤਕਾ, ਵਾਰਾਂ, ਕੀਰਤਨ, ਦਸਤਾਰ ਮੁਕਾਬਲੇ, ਸਿੱਖ ਆਰਟ ਆਦਿ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਇਨਾਮਾਂ ਦਿੱਤੇ ਜਾਣਗੇ।
‘ਚਿਲਡਰਨ ਡੇਅ’ ਵਿੱਚ ਬੱਚਿਆਂ ਦੇ ਹਿੱਸਾ ਲੈਣ ਲਈ ਰਜਿਸਟਰੇਸ਼ਨ ਫਾਰਮ www.supremesikhsociety.co.nz ਉੱਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਰਜਿਸਟਰੇਸ਼ਨ ਫਾਰਮ ਦੀ ਫ਼ੀਸ 10 ਡਾਲਰ ਹੈ ਅਤੇ ਰਜਿਸਟਰੇਸ਼ਨ ਫਾਰਮ 12 ਦਸੰਬਰ ਤੱਕ ਜਮ੍ਹਾ ਕਰਵਾਏ ਜਾ ਸਕਦੇ ਹਨ, ਪਰ ੧੨ ਦਸੰਬਰ ਤੋਂ ਬਾਅਦ ਫਾਰਮ ਜਮ੍ਹਾ ਕਰਵਾਉਣ ਦੀ ਫ਼ੀਸ 20 ਡਾਲਰ ਹੋਵੇਗੀ। ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਲਈ ਗੁੱਡੀਜ਼ ਬੈਗ ਅਤੇ ਹੋਰ ਵੀ ਬਹੁਤ ਗਿਫ਼ਟ ਦਿੱਤੇ ਜਾਣਗੇ।
‘ਚਿਲਡਰਨ ਡੇਅ’ ਦੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਈਵੈਂਟ ਕੋਆਰਡੀਨੇਟਰ ਮਨਦੀਪ ਕੌਰ ਮਿਨਹਾਸ ਨਾਲ ਫ਼ੋਨ ਨੰਬਰ 021 174 3412 ਅਤੇ ਕਮਨਜੋਤ ਕੌਰ ਨਾਲ 027 538 6659 ਉੱਤੇ ਗੱਲ ਕਰ ਸਕਦੇ ਹੋ। ਲੰਗਰ ਦੀ ਸੇਵਾ ਲਈ ਹਰਦੀਪ ਸਿੰਘ ਨਾਲ 021 798 011, ਗੱਤਕੇ ਲਈ ਹਰਜੋਤ ਸਿੰਘ ਨਾਲ 021 266 0325, ਕੀਰਤਨ ਲਈ ਮਨਜੀਤ ਸਿੰਘ ਨਾਲ 021 595 941, ਸਪੋਰਟਸ ਲਈ ਹਰਿੰਦਰ ਸੈਂਗਰ ਨਾਲ +64 29 264 2103, ਜਨਰਲ ਇਨਕੁਆਰੀ ਲਈ 021 289 8410 ਅਤੇ ਮਨਜਿੰਦਰ ਸਿੰਘ ਨਾਲ ਫ਼ੋਨ ਨੰਬਰ 021 027 18560 ਉੱਤੇ ਗੱਲਬਾਤ ਕਰ ਸਕਦੇ ਹੋ। ਤੁਸੀਂ ਈਮੇਲ: SHSTAKANINI@GMAIL.COM ਰਾਹੀ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।