ਭਾਰਤ ਸਰਕਾਰ ਨੇ 44 ਅਫ਼ਗ਼ਾਨ ਸਿੱਖਾਂ ਸਣੇ 78 ਲੋਕਾਂ ਨੂੰ ਨਵੀਂ ਦਿੱਲੀ ਲਿਆਂਦਾ

ਨਵੀਂ ਦਿੱਲੀ, 25 ਅਗਸਤ – ਭਾਰਤ ਨੇ 24 ਅਗਸਤ ਨੂੰ 25 ਭਾਰਤੀ ਨਾਗਰਿਕਾਂ ਅਤੇ 44 ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਸਮੇਤ 78 ਲੋਕਾਂ ਨੂੰ ਦੁਸ਼ਾਂਬੇ ਤੋਂ ਲਿਆਂਦਾ। ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਟਰਾਂਸਪੋਰਟ ਜਹਾਜ਼ ਰਾਹੀਂ ਕਾਬੁਲ ਤੋਂ ਦੁਸ਼ਾਂਬੇ ਲਿਜਾਇਆ ਗਿਆ ਸੀ। ਇਨ੍ਹਾਂ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਦੁਸ਼ਾਂਬੇ ਤੋਂ ਦਿੱਲੀ ਲਿਆਂਦਾ ਗਿਆ। ਇਸ ਜਹਾਜ਼ ‘ਚ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਵੀ ਲਿਆਂਦੇ ਗਏ ਹਨ।