550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸਾਂਸਦ ਸ. ਬਖਸ਼ੀ, ਸਾਂਸਦ ਡਾ. ਪਰਮਾਰ ਅਤੇ ਕੌਂਸਲੇਟ ਭਵ ਢਿੱਲੋਂ ਸਨਮਾਨਿਤ

ਆਕਲੈਂਡ, 12 ਨਵੰਬਰ – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 11 ਨਵੰਬਰ ਨੂੰ ਪੰਜਾਬ ਤਕਨੀਕੀ ਯੂਨੀਵਰਸਿਟੀ ਜਲੰਧਰ ‘ਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼-ਵਿਦੇਸ਼ ਦੀਆਂ 400 ਨਾਨਕ ਨਾਮ-ਲੇਵਾ ਪੰਜਾਬੀ ਸ਼ਖ਼ਸੀਅਤਾਂ ਦਾ ਵੱਖੋ-ਵੱਖਰੇ ਖੇਤਰਾਂ ਵਿੱਚ ਯੋਗਦਾਨ ਪਾਉਣ ਲਈ ਸਨਮਾਨ ਕੀਤਾ। ਇਨ੍ਹਾਂ ਸ਼ਖ਼ਸੀਅਤਾਂ ‘ਚ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਡਾ. ਪਰਮਜੀਤ ਪਰਮਾਰ ਅਤੇ ਆਕਲੈਂਡ ਤੋਂ ਭਾਰਤੀ ਕੌਂਸਲੇਟ ਸ. ਭਵਦੀਪ ਸਿੰਘ ਢਿੱਲੋਂ (ਭਵ ਢਿੱਲੋਂ) ਸ਼ਾਮਿਲ ਸਨ। ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।
ਸਾਂਸਦ ਡਾ. ਪਰਮਜੀਤ ਪਰਮਾਰ ਆਪਣੇ ਪਹਿਲੇ ਦੇ ਰੁਝੇਵਿਆਂ ਕਰਕੇ ਸਨਮਾਨ ਲੈਣ ਲਈ ਨਹੀਂ ਜਾ ਸਕੇ, ਉਨ੍ਹਾਂ ਦੀ ਥਾਂ ਉਨ੍ਹਾਂ ਦੀ ਭੈਣ ਨੇ ਇਹ ਸਨਮਾਨ ਹਾਸਲ ਕੀਤਾ। ਇਸੇ ਹੀ ਤਰ੍ਹਾਂ ਕੌਂਸਲੇਟ ਸ. ਭਵ ਢਿੱਲੋਂ ਵੀ ਸਨਮਾਨ ਲੈਣ ਨਾ ਪਹੁੰਚ ਸਕੇ।


ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਦੇ ਤਕਨੀਕੀ ਸੱਿਖਆਿ ਅਤੇ ਉਦਯੋਗਕਿ ਸਖਿਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ

ਸਾਂਸਦ ਡਾ. ਪਰਮਜੀਤ ਪਰਮਾਰ

ਆਕਲੈਂਡ ਤੋਂ ਭਾਰਤੀ ਕੌਂਸਲੇਟ ਸ. ਭਵਦੀਪ ਸਿੰਘ ਢਿੱਲੋਂ (ਭਵ ਢਿੱਲੋਂ)