6 ਨਵੰਬਰ ਤੋਂ ਆਨਰੇਰੀ ਕੌਂਸਲ ਦਾ ਦਫ਼ਤਰ ਕੰਮ ਆਰੰਭ ਕਰੇਗਾ

ਵੈਲਿੰਗਟਨ –  1 ਨਵੰਬਰ ਨੂੰ ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਭਾਰਤ ਸਰਕਾਰ ਵੱਲੋਂ ਆਨਰੇਰੀ ਕੌਂਸਲ ਨਿਯੁਕਤ ਕੀਤੇ ਸ੍ਰੀ ਭਵ ਢਿੱਲੋਂ ਦਾ ਓਨੀਹੰਗਾ ਵਿਖੇ ਬਣਾਇਆ ਜਾ ਰਿਹਾ ਨਵਾਂ ਦਫ਼ਤਰ 6 ਨਵੰਬਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਆਨਰੇਰੀ ਕੌਂਸਲ ਦੇ ਦਫ਼ਤਰ ਦਾ ਪਤਾ
Consulate of India Level1, 133 Onehunga Mall, Onehunga-1601 Auckland Ph. 09 636 6306, E-mail: honconsul.auckland@gmail.com
6 ਨਵੰਬਰ ਤੋਂ ਆਨਰੇਰੀ ਕੌਂਸਲ ਦਾ ਦਫ਼ਤਰ ਆਕਲੈਂਡ, ਨਾਰਥਲੈਂਡ ਅਤੇ ਵਾਇਕਾਟੋ ਖੇਤਰਾਂ ‘ਚ ਵੱਸਦੇ ਭਾਰਤੀਆਂ ਨੂੰ ਆਪਣੀਆਂ ਸੇਵਾਵਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ 2.30 ਤੋਂ 5.30 ਵਜੇ ਤੱਕ ਪ੍ਰਦਾਨ ਕਰੇਗਾ, ਜਿਸ ਵਿੱਚ ਦਸਤਾਵੇਜ਼ ਤਸਦੀਕ ਕਰਨ ਅਤੇ ਲਾਈਫ਼ ਸਰਟੀਫਿਕੇਟ ਸਵੀਕਾਰੇ ਅਤੇ ਅੱਗੇ ਦੀ ਪ੍ਰਕਿਰਿਆ ਕੀਤੀ ਜਾਵੇਗੀ।