5.9 ਦੇ ਭੂਚਾਲ ਨੇ ਮਿਲਫੋਰਡ ਸਾਊਂਡ ਤੇ ਨਾਲ ਦੇ ਇਲਾਕੇ ਹਿਲਾਏ

ਮਿਲਫੋਰਡ ਸਾਊਂਡ, 25 ਜੂਨ – ਵੀਰਵਾਰ ਸਵੇਰੇ ਦੱਖਣੀ ਆਈਸਲੈਂਡ ਵਿੱਚ ਆਏ 5.9 ਮਾਪ ਦੇ ਭੂਚਾਲ ਨੇ ਮਿਲਫੋਰਡ ਸਾਊਂਡ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਇਸ ਖੇਤਰ ਵਿੱਚ ਭੂਚਾਲ ਦੇ ਝਟਕੇ ਲੱਗਣ ਦਾ ਸਿਲਸਿਲਾ ਜਾਰੀ ਰਿਹਾ।
ਜੀਓਨੈੱਟ ਨੇ ਦੱਸਿਆ ਹੈ ਕਿ ਝੱਟਕਾ ਸਵੇਰੇ 10.20 ਵਜੇ 5 ਕਿੱਲੋਮੀਟਰ ਦੀ ਡੂੰਘਾਈ ‘ਤੇ ਸੀ। ਇਹ ਮਿਲਫੋਰਡ ਸਾਊਂਡ ਦੇ 40 ਕਿੱਲੋਮੀਟਰ ਪੱਛਮ ਵੱਲ ਕੇਂਦਰਿਤ ਸੀ ਅਤੇ ਝਟਕੇ ਭੂਚਾਲ ਦੇ ਵਰਗੇ ਸਨ। ਇਸ ਨੂੰ ਦੱਖਣੀ ਆਈਸਲੈਂਡ ਅਤੇ ਹੇਠਲੇ ਉੱਤਰੀ ਆਈਸਲੈਂਡ ‘ਚ ਵੀ ਵਿਆਪਕ ਤੌਰ ‘ਤੇ ਮਹਿਸੂਸ ਕੀਤਾ ਗਿਆ।
ਜੀਓਨੈੱਟ ਦੇ ਭੂਚਾਲ ਵਿਗਿਆਨੀ ਮੂਰੀਅਲ ਨਾਗੂਇਟ ਨੇ ਕਿਹਾ ਕਿ ਖੇਤਰ ਵਿੱਚ ਕਈ ਝਟਕੇ ਰਿਕਾਰਡ ਕੀਤੇ ਗਏ ਹਨ, ਜਿਨ੍ਹਾਂ ਦਾ ਆਕਾਰ 3.4 ਤੋਂ 4.2 ਦੀ ਤੀਬਰਤਾ ਤੱਕ ਮਾਪਿਆ ਗਿਆ। ਭੁਚਾਲ ਦੇ ਜ਼ੋਰਦਾਰ ਝਟਕਿਆਂ ਨੂੰ ਕੂਈਨਜ਼ ਟਾਊਨ, ਵਾਨਾਕਾ ਅਤੇ ਡੂਨੇਡੀਨ ਦੇ ਵਸਨੀਕਾਂ ਨੇ ਵੀ ਮਹਿਸੂਸ ਕੀਤਾ। ਸਵੇਰੇ 10.25 ਵਜੇ 25 ਕਿੱਲੋਮੀਟਰ ਪੱਛਮ ਵਿੱਚ ਮਿਲਫੋਰਡ ਸਾਊਂਡ ਤੋਂ 8 ਕਿੱਲੋਮੀਟਰ ਦੀ ਡੂੰਘਾਈ ‘ਤੇ 4.2 ਮਾਪ ਦਾ ਇਕ ਝਟਕਾ ਆਇਆ।