67ਵਾਂ ਰਾਸ਼ਟਰੀ ਫਿਲਮ ਐਵਾਰਡ: ਰਜਨੀਕਾਂਤ ਨੂੰ ‘ਦਾਦਾ ਸਾਹਿਬ ਫਾਲਕੇ ਐਵਾਰਡ’ ਨਾਲ ਸਨਮਾਨਿਤ ਕੀਤਾ

ਨਵੀਂ ਦਿੱਲੀ, 25 ਅਕਤੂਬਰ – ਇੱਥੇ ਵਿਗਿਆਨ ਭਵਨ ਵਿਖੇ ਸਾਲ 2019 ਦੇ ਲਈ 67ਵੇਂ ਰਾਸ਼ਟਰੀ ਫਿਲਮ ਐਵਾਰਡਸ ਦਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਉਪ ਰਾਸ਼ਟਰਪਤੀ ਵੇਂਕਿਆ ਨਾਇਡੂ ਨੇ ਜੇਤੂਆਂ ਨੂੰ ਇਨਾਮ ਦਿੱਤਾ। ਇਸ ਮੌਕੇ ਅਦਾਕਾਰ ਤੇ ਸੁਪਰਸਟਾਰ ਰਜਨੀਕਾਂਤ ਨੂੰ ‘ਦਾਦਾ ਸਾਹਿਬ ਫਾਲਕੇ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਿੰਦੀ ਸਿਨੇਮਾ ਕੈਟਾਗਰੀ ਵਿੱਚ ਇਸ ਵਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਛਿਛੋਰੇ’ ਨੂੰ ‘ਬੈੱਸਟ ਹਿੰਦੀ’ ਫਿਲਮ ਚੁਣਿਆ ਗਿਆ। ਅਦਾਕਾਰਾ ਕੰਗਣਾ ਰਨੌਤ ਨੂੰ ਵੀ ਦੋ ਫ਼ਿਲਮਾਂ ਲਈ ਬੈੱਸਟ ਐਕਟਰੇਸ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਦਾਕਾਰ ਰਜਨੀਕਾਂਤ ਦੇ ਨਾਲ ਹੀ ਮਨੋਜ ਵਾਜਪਾਈ, ਕੰਗਣਾ ਰਨੌਤ ਅਤੇ ਵਿਜੇ ਸੇਤੁਪਥੀ ਵਰਗੇ ਸਿਤਾਰੇ ਸਮਾਰੋਹ ਵਿੱਚ ਮੌਜੂਦ ਰਹੇ।
ਅਦਾਕਾਰਾ ਕੰਗਣਾ ਰਨੌਤ ਫਿਲਮ ‘ਮਣਿਕਰਣਿਕਾ’ ਅਤੇ ‘ਪੰਗਾ’ ਲਈ ਬੈੱਸਟ ਐਕਟਰੇਸ ਦਾ ਨੈਸ਼ਨਲ ਐਵਾਰਡ ਦਿੱਤਾ ਗਿਆ। ਉੱਥੇ ਹੀ ਅਦਾਕਾਰ ਧਨੁਸ਼ ਨੂੰ ਤਾਮਿਲ ਫਿਲਮ ‘ਅਸੁਰਨ’ ਲਈ ਅਤੇ ਅਦਾਕਾਰ ਮਨੋਜ ਵਾਜਪਾਈ ਨੂੰ ਫਿਲਮ ‘ਭੋਸਲੇ’ ਦੇ ਲਈ ਸਾਂਝੇ ਤੌਰ ‘ਤੇ ਬੈੱਸਟ ਐਕਟਰ ਦਾ ਐਵਾਰਡ ਦਿੱਤਾ ਗਿਆ।
ਫਿਲਮ ‘ਕੇਸਰੀ’ ਦੇ ਗਾਣੇ ‘ਤੇਰੀ ਮਿੱਟੀ’ (ਹਿੰਦ) ਦੇ ਲਈ ਗਾਇਕ ਬੀ. ਪ੍ਰਾਕ ਨੂੰ ਬੈੱਸਟ ਮੇਲ ਪਲੇਬੈਕ ਸਿੰਗਰ ਅਤੇ ਸਵਾਨੀ ਰਵਿੰਦਰ ਨੂੰ ਮਰਾਠੀ ਫਿਲਮ ‘ਬਾਰਦੋ’ ਦੇ ਗਾਣੇ ‘ਰਾਨ ਪੀਟਲਾ’ ਦੇ ਲਈ ਬੈੱਸਟ ਫੀਮੇਲ ਪਲੇਬੈਕ ਸਿੰਗਰ ਦਾ ਨੈਸ਼ਨਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ ਬੈੱਸਟ ਸਪੋਰਟਿੰਗ ਐਕਟਰ ਵਿਜੇ ਸੇਤੁਪਤੀ (ਸੁਪਰ ਡੀਲਕਸ – ਤਾਮਿਲ)
ਬੈੱਸਟ ਸਪੋਰਟਿੰਗ ਐਕਟਰੇਸ – ਪੱਲਵੀ ਜੋਸ਼ੀ (ਦਿ ਤਾਸ਼ਕੰਦ ਫਾਇਲਸ – ਹਿੰਦੀ)
ਬੈੱਸਟ ਚਾਈਲਡ ਆਰਟਿਸਟ – ਨਾਗਾ ਵਿਸ਼ਾਲ, ਕਰੁੱਪੁ ਦੁਰਾਈ (ਤਾਮਿਲ)
ਬੈੱਸਟ ਚਿਲਡਰਨ ਫਿਲਮ – ਕਸਤੂਰੀ (ਹਿੰਦੀ), ਨਿਰਮਾਤਾ – ਇਨਸਾਇਟ ਫਿਲੰਸ, ਨਿਰਦੇਸ਼ਕ – ਵਿਨੋਦ ਉੱਤਰੇਸ਼ਵਰ ਕਾਮਬਲੇ
ਬੈੱਸਟ ਫਿਲਮ ਆਨ ਐਨਵਾਇਰਨਮੈਂਟ ਕੰਜ਼ਰਵੇਸ਼ਨ – ਵਾਟਰ ਬਰਿਅਲ (ਮੋਨਪਾ), ਨਿਰਮਾਤਾ – ਫਾਰੂਖ ਇਫ਼ਤੀਖਾਰ ਲਸਕਰ, ਨਿਰਦੇਸ਼ਕ ਸ਼ਾਂਤਨੂੰ ਸੇਨ
ਬੈੱਸਟ ਫਿਲਮ ਆਨ ਸੋਸ਼ਲ ਇਸ਼ੂ – ਆਨੰਦ ਗੋਪਾਲ (ਮਰਾਠੀ), ਨਿਰਮਾਤਾ – ਐੱਸੇਲ ਵਿਜਨ ਪ੍ਰੋਡਕਸ਼ੰਸ, ਨਿਰਦੇਸ਼ਕ – ਸਮੀਰ ਵਿਧਵੰਸ
ਮੋਸਟ ਫਿਲਮ ਫਰੈਂਡਲੀ ਸਟੇਟ – ਸਿੱਕਮ