ਕੋਵਿਡ -19: ਏਅਰ ਐਨਜ਼ੈੱਡ ਦੇ ਕਰੂ ਮੈਂਬਰ ਕੇਸ ਨੇ ਆਕਲੈਂਡ ਦੀਆਂ 6 ਦੁਕਾਨਾਂ ਦਾ ਦੌਰਾ ਕੀਤਾ

ਆਕਲੈਂਡ, 25 ਨਵੰਬਰ – ਰਿਜਨਲ ਪਬਲਿਕ ਹੈਲਥ ਸਰਵਿਸ ਵੱਲੋਂ ਪਿਛਲੇ ਹਫ਼ਤੇ ਦੇ ਅੰਤ ਵਿੱਚ ਆਕਲੈਂਡ ਦੀਆਂ ਦੁਕਾਨਾਂ ‘ਤੇ ਜਾਣ ਵਾਲੇ ਖ਼ਰੀਦਦਾਰਾਂ ਨੂੰ ਲੱਛਣਾਂ ‘ਤੇ ਨਜ਼ਰ ਰੱਖਣ ਦੀ ਤਾਕੀਦ ਕੀਤੀ ਜਾ ਰਹੀ ਹੈ, ਇੱਕ ਏਅਰ ਲਾਈਨ ਕਰੂ ਦੇ ਮੈਂਬਰ ਦੁਆਰ ਦੁਕਾਨਾਂ ਦਾ ਦੌਰਾ ਕਰਨ ਤੋਂ ਬਾਅਦ ਕੋਵਿਡ -19 ਲਈ ਪਾਜ਼ੇਟਿਵ ਟੈੱਸਟ ਦਿੱਤਾ ਸੀ।
ਏਅਰ ਨਿਊਜ਼ੀਲੈਂਡ ਦੇ ਇੱਕ ਕਰੂ ਮੈਂਬਰ ਦਾ 22 ਨਵੰਬਰ ਦਿਨ ਐਤਵਾਰ ਨੂੰ ਸ਼ੰਘਾਈ ਪਹੁੰਚਣ ‘ਤੇ ਕੋਵਿਡ -19 ਲਈ ਪਾਜ਼ੇਟਿਵ ਟੈੱਸਟ ਆਇਆ, ਜਦੋਂ ਕਿ ਸ਼ੁਰੂਆਤ ਵਿੱਚ ਉਸ ਦਾ ਨੈਗੇਟਿਵ ਟੈੱਸਟ ਆਇਆ ਸੀ। ਕਰੂ ਦੇ ਨਿਊਜ਼ੀਲੈਂਡ ਵਾਪਸ ਜਾਣ ਦੇ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਉਹ ਸੰਕਰਮਿਤ ਵਿਅਕਤੀ ਅਤੇ ਉਨ੍ਹਾਂ ਦੇ ਸਾਥੀ ਸਵੇਰੇ 7.35 ਵਜੇ ਆਕਲੈਂਡ ਪਹੁੰਚ ਗਏ।
ਆਕਲੈਂਡ ਰਿਜਨਲ ਪਬਲਿਕ ਹੈਲਥ ਸਰਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਰੂ ਮੈਂਬਰ ਨੇ ਇੱਕ ਪੈਟਰੋਲ ਸਟੇਸ਼ਨ, ਦੋ ਆਕਲੈਂਡ ਸੁਪਰ ਮਾਰਕੀਟਸ, ਇੱਕ ਪੇਂਟ ਸ਼ਾਪ, ਇੱਕ ਫਾਰਮੇਸੀ ਅਤੇ ਇੱਕ ਪੈੱਟ ਸ਼ਾਪ ਦਾ ਦੌਰਾ ਕੀਤਾ। ਜਿਸ ਵਿੱਚ ਵਿਅਕਤੀ ਨੇ ਸ਼ੁੱਕਰਵਾਰ, 20 ਨਵੰਬਰ ਨੂੰ ਮੈਂਗਰੀ ਦੇ ਬੀਪੀ ਕਨੈੱਕਟ, ਰੇਸੀਨ ਮਾਊਂਟ ਰੋਸਕਿਲ ਅਤੇ ਪਾਪਾਟੋਏਟੋਏ ਵਿੱਚ ਕਾਊਂਟਡਾਊਨ ਅਤੇ ਨਿਊ ਵਰਲਡ ਦਾ ਦੌਰਾ ਕੀਤਾ। ਉਸ ਨੇ ਸ਼ਨੀਵਾਰ, 21 ਨਵੰਬਰ ਨੂੰ ਫਾਰਮੇਸੀ ਕਾਊਂਟਡਾਊਨ ਗ੍ਰੀਨਲੇਨ ਅਤੇ ਐਨੀਮੇਟਸ ਮੈਨੂਕਾਓ ਵਿਖੇ ਦਾ ਦੌਰਾ ਵੀ ਕੀਤਾ।
ਅੱਜ ਸਵੇਰੇ ਆਕਲੈਂਡ ਰਿਜਨਲ ਪਬਲਿਕ ਹੈਲਥ ਸਰਵਿਸ ਨੇ ਸ਼ੁੱਕਰਵਾਰ ਨੂੰ ਕਰੂ ਮੈਂਬਰ ਦੁਆਰਾ ਦੋ ਸੁਪਰ ਮਾਰਕੀਟ ਵਿੱਚੋਂ ਇਕ ਦੇ ਸਮਾਂ ‘ਚ ਸੋਧ ਕੀਤੀ, ਉਨ੍ਹਾਂ ਕਿਹਾ ਕਿ ਵਿਅਕਤੀ ਪਹਿਲਾਂ ਦੱਸੇ ਸਮੇਂ ਤੋਂ ਦੋ ਘੰਟੇ ਬਾਅਦ ਸਟੋਰ ਵਿੱਚ ਗਿਆ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਖ਼ਰੀਦਦਾਰ ਜੋ 21 ਨਵੰਬਰ ਸ਼ਨੀਵਾਰ ਨੂੰ ਦੁਪਹਿਰ 1.22 ਵਜੇ ਤੋਂ ਦੁਪਹਿਰ 2.11 ਵਜੇ ਦੇ ਦੌਰਾਨ ਐਨੀਮੇਟਸ ਮੈਨੂਕਾਓ ਗਏ ਸਨ, ਉਨ੍ਹਾਂ ਨੂੰ ਟੈੱਸਟ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ 20 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ 11.45 ਵਜੇ ਤੋਂ 12.15 ਵਜੇ ਦੇ ਵਿਚਕਾਰ ਮਾਊਂਟ ਰੋਸਕਿਲ ਰੇਸੀਨ ਕੱਲਰ ਸ਼ਾਪ ਵਿਖੇ ਸਟਾਫ਼ ਨੂੰ ਵੀ ਇੱਕ ਟੈੱਸਟ ਕਰਵਾਉਣ ਅਤੇ ਆਈਸੋਲੇਟ ਹੋਣ ਲਈ ਕਿਹਾ ਜਾ ਰਿਹਾ ਹੈ। ਪੇਂਟ ਸ਼ਾਪ ਨੇ ਬੀਤੀ ਰਾਤ ਇੱਕ ਸੰਦੇਸ਼ ਵਿੱਚ ਕਿਹਾ ਕਿ ਸ਼ਾਪ ਕੁੱਝ ਦਿਨਾਂ ਲਈ ਬੰਦ ਰਹੇਗੀ ਅਤੇ ਸਟਾਫ਼ ਦੇ ਵਾਇਰਸ ਟੈੱਸਟ ਕੀਤੇ ਜਾ ਰਿਹਾ ਹੈ ਅਤੇ ਸੈੱਲਫ਼ ਆਈਸੋਲੇਸ਼ਨ ਹੋਣ ਲਈ ਕਿਹਾ ਹੈ ਜਦੋਂ ਤੱਕ ਉਨ੍ਹਾਂ ਦੇ ਟੈੱਸਟ ਦੇ ਨਤੀਜੇ ਨੈਗੇਟਿਵ ਪ੍ਰਾਪਤ ਨਹੀਂ ਹੁੰਦੇ। ਉਸ ਸਮੇਂ ਦੌਰਾਨ ਪੇਂਟ ਸ਼ਾਪ ਉੱਤੇ ਜਾਣ ਵਾਲਿਆਂ ਨੂੰ ਲੱਛਣਾਂ ਉੱਤੇ ਨਜ਼ਰ ਰੱਖਣ ਲਈ ਕਿਹਾ ਹੈ, ਜੇ ਲੱਛਣ ਵਧਦੇ ਹਨ ਤਾਂ ਟੈੱਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
ਏਅਰ ਨਿਊਜ਼ੀਲੈਂਡ ਦੇ ਇੱਕ ਕਰੂ ਮੈਂਬਰ ਦੇ ਕਾਰੋਬਾਰਾਂ ਉੱਤੇ ਜਾਣ ਦੀ ਪੂਰੀ ਸੂਚੀ
ਇਸ ਸਮੇਂ ਦੌਰਾਨ ਦੁਕਾਨਾਂ ‘ਤੇ ਜਾਣ ਵਾਲੇ ਖ਼ਰੀਦਦਾਰਾਂ ਨੂੰ ‘ਘੱਟ ਜੋਖ਼ਮ’ ਵਾਲਾ ਮੰਨਿਆ ਜਾਂਦਾ ਹੈ ਅਤੇ ਪਰ ਇਸ ਦੇ ਲੱਛਣਾਂ ਨੂੰ ਵੇਖਣਾ ਜ਼ਰੂਰੀ ਚਾਹੀਦਾ ਹੈ ਅਤੇ ਜੇ ਉਹ ਵਿਕਸਤ ਹੁੰਦੇ ਹਨ, ਤਾਂ ਉਹ ਟੈੱਸਟ ਕਰਵਾਓ ਅਤੇ ਆਈਸੋਲੇਟ ਹੋਣ।
ਸ਼ੁੱਕਰਵਾਰ, 20 ਨਵੰਬਰ
ਬੀਪੀ ਕਨੈੱਕਟ ਪੈਟਰੋਲ ਸਟੇਸ਼ਨ, 154 ਕੋਰੋਨੇਸ਼ਨ ਰੋਡ, ਮੈਂਗਰੀ, ਸਵੇਰੇ 9.28 ਤੋਂ 9.35 ਵਜੇ ਦੇ ਵਿਚਕਾਰ।
ਰੇਸੀਨ ਪੇਂਟ ਸ਼ਾਪ ਮਾਊਂਟ ਰੋਸਕਿਲ ਨੂੰ ਦੁਪਹਿਰ 11.45 ਵਜੇ ਤੋਂ 12.15 ਵਜੇ ਦੇ ਵਿਚਕਾਰ।
ਕਾਊਂਟਡਾਊਂਨ ਪਾਪਾਟੋਏਟੋਏ ਸ਼ਾਮ 5.09 ਤੋਂ ਸ਼ਾਮ 5.22 ਵਜੇ ਦੇ ਵਿਚਕਾਰ।
ਨਿਊ ਵਰਲਡ, ਪਾਪਾਟੋਏਟੋਏ ਸ਼ਾਮ 7.29 ਤੋਂ 7.43 ਵਜੇ ਦੇ ਵਿਚਕਾਰ।
ਸ਼ਨੀਵਾਰ, 21 ਨਵੰਬਰ
ਫਾਰਮੇਸੀ ਕਾਉੂਂਟਡਾਊਨ ਗ੍ਰੀਨਲੇਨ ਵਿਖੇ ਦੁਪਹਿਰ 12.34 ਤੋਂ 12.42 ਵਜੇ ਦੇ ਵਿਚਕਾਰ।
ਐਨੀਮੇਟ ਮੈਨੁਕਾਓ ਵਿਖੇ ਦੁਪਹਿਰ 1.20 ਤੋਂ 2.11 ਵਜੇ ਦੇ ਵਿਚਕਾਰ।