ਕੈਨੇਡਾ ‘ਚ ਅੰਮ੍ਰਿਤਧਾਰੀ ਸਿੱਖ ਨੂੰ ਘਰੇਲੂ ਉਡਾਣਾਂ ‘ਚ ਛੋਟੀ ਕ੍ਰਿਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ 

ਕੈਲਗਰੀ, 7 ਨਵੰਬਰ – ਕੈਨੇਡਾ ਦੇ ਆਵਾਜਾਈ ਮਹਿਕਮੇ ਨੇ 27 ਨਵੰਬਰ 2017 ਤੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਛੋਟੀ ਕ੍ਰਿਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਆਵਾਜਾਈ ਮਹਿਕਮੇ ਨੇ ਸਿੱਖਾਂ ਵੱਲੋਂ ਪਹਿਨੀ ਜਾਣ ਵਾਲੀ ‘6 ਸੈਂਟੀਮੀਟਰ’ (2.36 ਇੰਚ) ਲੰਬੀ ਕ੍ਰਿਪਾਨ ਨੂੰ ਆਪਣੀ ‘ਇਤਰਾਜ਼ਯੋਗ ਸੂਚੀ’ ਵਿਚੋਂ ਕੱਢ ਦਿੱਤਾ ਹੈ। ਹੁਣ ਸਿੱਖ ਕੈਨੇਡਾ ਦੀਆਂ ਘਰੇਲੂ ਉਡਾਣਾਂ ‘ਚ ਛੋਟੀ ਕ੍ਰਿਪਾਨ ਨਾਲ ਸਫ਼ਰ ਕਰ ਸਕਣਗੇ। ਪਰ ਇਹ ਛੋਟ ਅਮਰੀਕਾ ਨੂੰ ਜਾਣ ਵਾਲੀ ਕਿਸੇ ਉਡਾਣ ਉੱਪਰ ਲਾਗੂ ਨਹੀਂ ਹੋਵੇਗੀ। ਵਰਲਡ ਸਿੱਖ ਸੰਸਥਾ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।