ਅਟਾਰੀ ਸਰਹੱਦ ’ਤੇ ਦੇਸ਼ ਦਾ ਸਭ ਤੋਂ ਉੱਚਾ 418 ਫੁੱਟ ਝੰਡਾ ਲਹਿਰਾਇਆ ਗਿਆ

Union Minister Nitin Gadkari inaugurated the tallest national flag of 418 feet at the Attari-Wagah international border on Thursday. Photo Credit: X/@nitin_gadkari.jpg

ਅਟਾਰੀ, 19 ਅਕਤੂਬਰ – ਅੱਜ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਅਟਾਰੀ ਸਰਹੱਦ (ਸਾਂਝੀ ਜਾਂਚ ਚੌਕੀ) ਉੱਤੇ ਦੇਸ਼ ਦੇ ਸਭ ਤੋਂ ਉੱਚੇ ਰਾਸ਼ਟਰੀ ਝੰਡੇ ਦਾ ਉਦਘਾਟਨ ਕੀਤਾ। ਇਸ ਝੰਡੇ ਦੀ ਉੱਚਾਈ 418 ਫੁੱਟ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਹਾਜ਼ਰ ਸਨ। ਦੇਸ਼ ਦੇ ਇਸ ਸਭ ਤੋਂ ਉੱਚੇ ਰਾਸ਼ਟਰੀ ਝੰਡੇ ’ਤੇ 3.70 ਕਰੋੜ ਰੁਪਏ ਦੀ ਲਾਗਤ ਆਈ ਹੈ।