ਅਡਾਨੀ ਮਾਮਲੇ ’ਚ ਜੇਪੀਸੀ ਨਾਲੋਂ ਸੁਪਰੀਮ ਕੋਰਟ ਦੀ ਕਮੇਟੀ ਵੱਧ ਪ੍ਰਭਾਵਸ਼ਾਲੀ – ਐੱਨਸੀਪੀ ਪ੍ਰਧਾਨ ਪਵਾਰ

ਮੁੰਬਈ, 8 ਅਪ੍ਰੈਲ – ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਕਿਹਾ ਹੈ ਕਿ ਉਹ ਅਡਾਨੀ ਸਮੂਹ ‘ਤੇ ਲੱਗੇ ਦੋਸ਼ਾਂ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਜਾਂਚ ਦੇ ਪੂਰੀ ਤਰ੍ਹਾਂ ਖਿਲਾਫ ਨਹੀਂ ਹਨ ਪਰ ਇਸ ਸਬੰਧ ‘ਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਮੇਟੀ ਪੂਰੀ ਤਰ੍ਹਾਂ ਢੁਕਵੀਂ ਤੇ ਪ੍ਰਭਾਵਸ਼ਾਲੀ ਹੋਵੇਗੀ।
ਸ੍ਰੀ ਪਵਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਪੀਸੀ ਦੇ 21 ਮੈਂਬਰ ਹਨ ਤਾਂ ਸੰਸਦ ਵਿਚ ਕੁੱਲ ਮੈਂਬਰਾਂ ਦੀ ਗਿਣਤੀ ਦੀ ਮੁਤਾਬਕ 15 ਸੱਤਾਧਾਰੀ ਪਾਰਟੀ ਅਤੇ ਛੇ ਵਿਰੋਧੀ ਪਾਰਟੀਆਂ ਦੇ ਹੋਣਗੇ, ਜਿਸ ਨਾਲ ਕਮੇਟੀ ‘ਤੇ ਸ਼ੱਕ ਪੈਦਾ ਹੋਵੇਗਾ।