ਅਦਾਕਾਰਾ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਰੋਕਿਆ

ਚੰਡੀਗੜ੍ਹ, 3 ਦਸੰਬਰ – ਕਿਸਾਨਾਂ ਬਾਰੇ ਮਾੜੇ ਸ਼ਬਦ ਬੋਲਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਅੱਜ ਜਦੋਂ ਕਿਸਾਨਾਂ ਨੇ ਕੀਰਤਪੁਰ ਸਾਹਿਬ ਕੋਲ ਬੁੰਗਾ ਸਾਹਿਬ ਨੇੜੇ ਘੇਰ ਲਿਆ ਤਾਂ ਉਸ ਨੇ ਕਿਸਾਨਾਂ ਤੋਂ ਮੁਆਫ਼ੀ ਮੰਗੀ। ਇਸ ਦੌਰਾਨ ਉਸ ਨੇ ਉੱਥੋਂ ਸੁਰੱਖਿਅਤ ਨਿਕਲਣ ‘ਤੇ ਪੰਜਾਬ ਪੁਲੀਸ ਤੇ ਸੀਆਰਪੀਐਫ ਦਾ ਸ਼ੁਕਰੀਆ ਅਦਾ ਕੀਤਾ। ਅਦਾਕਾਰਾ ਕੰਗਨਾ ਨੂੰ ਘੇਰਨ ਵੇਲੇ ਕਿਸਾਨਾਂ ‘ਚ ਬਹੁ ਗਿਣਤੀ ਬੀਬੀਆਂ ਵੀ ਸਨ। ਅਦਾਕਾਰਾ ਵਾਈ ਸੁਰੱਖਿਆ ਘੇਰੇ ਨਾਲ ਜਾ ਰਹੀ ਸੀ ਕਿ ਕਿਸਾਨ ਨੂੰ ਇਸ ਦੀ ਭਿਣਕ ਲੱਗ ਗਈ। ਉਨ੍ਹਾਂ ਨੇ ਉਸ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲੀਸ ਵਾਲੇ ਕਿਸਾਨਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆਏ। ਅਦਾਕਾਰਾ ਕੰਗਨਾ ਰਣੌਤ ਇਸ ਬਾਰੇ ਇੰਸਟਾਗ੍ਰਾਮ ‘ਤੇ ਲਿਖਿਆ, ‘ਜਦੋਂ ਮੈਂ ਪੰਜਾਬ ‘ਚ ਦਾਖਲ ਹੋਈ ਤਾਂ ਭੀੜ ਨੇ ਮੇਰੀ ਕਾਰ ‘ਤੇ ਹਮਲਾ ਕਰ ਦਿੱਤਾ। ਉਹ ਕਹਿ ਰਹੇ ਹਨ ਕਿ ਉਹ ਕਿਸਾਨ ਹਨ’।