ਅਮਰੀਕਾ ‘ਚ ਦਲਬੀਰ ਸਿੰਘ ਦੀ ਗੋਲੀ ਮਾਰੇ ਕੇ ਹੱਤਿਆ

ਵਾਸ਼ਿੰਗਟਨ- ਅਮਰੀਕਾ ਦੇ ਸ਼ਹਿਰ ਵਿਸਕੋਂਸਿਨ ਸੂਬੇ ਦੇ ਗੁਰਦੁਆਰੇ ‘ਚ 5 ਅਗਸਤ ਨੂੰ ਹੋਈ ਗੋਲੀਬਾਰੀ ਦੀ ਘਟਨਾ ਹਾਲੇ ਤਾਜ਼ੀ ਹੀ ਸੀ ਕਿ ਪੂਰਬੀ ਸੂਬੇ ਦੇ ਮਿਲਾਵਾਕੀ ਵਿਖੇ ਸਥਿਤ ਇਕ ਦੁਕਾਨ ‘ਚ ਲੁੱਟ ਖਸੁੱਟ ਕਰਦੇ ਬਦਮਾਸਾਂ ਨੇ ਇਕ 56 ਵਰ੍ਹਿਆਂ ਦੇ ਬਜ਼ੁਰਗ ਸਿੱਖ ਦਲਬੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਸਥਾਨਕ ਮਿਲਵਾਕੀ ਜਨਰਲ ‘ਚ ਪੁਲਿਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਸ ਹੱਤਿਆ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਵਿਸਕੋਂਸਿਨ ਸੂਬੇ ਦੇ ਮਿਲਵਾਕੀ ‘ਚ ਦਲਬੀਰ ਸਿੰਘ ਦੀ ਦੁਕਾਨ ‘ਤੇ ਬੁਧਵਾਰ ਰਾਤ9੯ ਵਜ ਕੇ 10 ਮਿੰਟ ‘ਤੇ ਕੁਝ ਬਦਮਾਸ਼ ਲੁੱਟ ਦੇ ਇਰਾਦੇ ਨਾਲ ਵੜ ਗਏ ਸਨ। ਇਸ ਵੇਲੇ ਦਲਬੀਰ ਸਿੰਘ ਨਾਲ ਉਸ ਦਾ ਭਤੀਜਾ ਜਤਿੰਦਰ ਸਿੰਘ ਵੀ ਦੁਕਾਨ ‘ਚ ਮੌਜੂਦ ਸੀ। ਜਤਿੰਦਰ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਨੂੰ ਅਤੇ ਉਸ ਦੇ ਚਾਚਾ ਦਲਬੀਰ ਨੂੰ ਦੁਕਾਨ ਅੰਦਰ ਧੱਕ ਕੇ ਦਰਵਾਜ਼ੇ ਪਿੱਛੇ ਕਰ ਦਿੱਤਾ। ਪਰ ਇਸ ਦੌਰਾਨ ਇਕ ਬਦਮਾਸ਼ ਨੇ ਦਰਵਾਜ਼ੇ ‘ਤੇ ਗੋਲੀ ਮਾਰੀ ਜੋ ਉਸ ਦੇ ਚਾਚਾ ਨੂੰ ਲੱਗ ਗਈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਓਕ ਕ੍ਰੀਕ ਵਿਖੇ 12 ਦਿਨ ਪਹਿਲੇ ਗੁਰਦੁਆਰੇ ‘ਚ ਹੋਈ ਗੋਲੀਬਾਰੀ ‘ਚ 6 ਸਿੱਖਾਂ ਦੀ ਮੌਤ ਹੋ ਗਈ ਸੀ, ਉਸ ਘਟਨਾ ਤੋਂ ਬਾਅਦ ਸੁਰੱਖਿਆ ਦੇ ਤਮਾਮ ਵਾਅਦਿਆਂ ਦੇ ਬਾਵਜੂਦ ਇਕ ਹੋਰ ਸਿੱਖ ਦੀ ਹੱਤਿਆ ਨਾਲ ਸਿੱਖ ਸਮੁਦਾਏ ਨੂੰ ਡੂੰਘਾ ਝਟਕਾ ਲੱਗਾ ਹੈ। ਹਾਲਾਂਕਿ ਪੁਲਿਸ ਨੇ ਇਸ ਘਟਨਾ ਨੂੰ ਲੁੱਟ ਦੀ ਘਟਨਾ ਦੱਸਿਆ। ਪੁਲਿਸ ਦਾ ਦਾਅਵਾ ਹੈ ਕਿ ਇਸ ਘਟਨਾ ਦਾ ਗੁਰਦੁਆਰੇ ‘ਚ 5 ਅਗਸਤ ਨੂੰ ਹੋਈ ਗੋਲੀਬਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ,ਜਿਸ ਵਿੱਚ ੬ ਸਿੱਖ ਮਾਰੇ ਗਏ ਸਨ। ਦਲਬੀਰ ਸਿੰਘ ਰੋਜ਼ਾਨਾ ਗੁਰਦੁਆਰੇ ਜਾਂਦੇ ਸਨ ਜਿਸ ਦਿਨ ਗੁਰਦੁਆਰੇ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਉਸੇ ਦਿਨ ਹੀ ਨਹੀਂ ਗਏ ਸੀ।