ਅਮਰੀਕਾ ਦੇ ਲਾਸ ਵੇਗਾਸ ‘ਚ ਗੋਲੀਬਾਰੀ, 58 ਤੋਂ ਜ਼ਿਆਦਾ ਮੌਤਾਂ ਤੇ 515 ਤੋਂ ਵਧ ਜ਼ਖ਼ਮੀ

ਲਾਸ ਵੇਗਾਸ, 3 ਅਕਤੂਬਰ – 2 ਅਕਤੂਬਰ ਨੂੰ ਅਮਰੀਕਾ ਦੇ ਲਾਸ ਵੇਗਾਸ ਦੇ ਇੱਕ ਕਸੀਨੋ ਵਿੱਚ ਮਿਊਜ਼ਿਕ ਕੰਸਰਟ ਦੇ ਦੌਰਾਨ ਅਗਿਆਤ ਹਮਲਾਵਰਾਂ ਦੁਆਰਾ ਕੀਤੀਆਂ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਘੱਟ ਤੋਂ ਘੱਟ 58 ਲੋਕਾਂ ਦੇ ਮੌਤ ਹੋਣ ਦੀ ਖ਼ਬਰ ਹੈ। ਇਸ ਦੇ ਇਲਾਵਾ 515 ਤੋਂ ਵਧ ਲੋਕੀ ਇਸ ਫਾਇਰਿੰਗ ਵਿੱਚ ਜ਼ਖ਼ਮੀ ਹੋਏ ਹਨ। ਇੱਕ ਹਮਲਾਵਰ ਨੂੰ ਢੇਰ ਕਰ ਦਿੱਤਾ ਗਿਆ ਹੈ, ਜਦੋਂ ਕਿ ਇੱਕ ਹੋਰ ਹਮਲਾਵਰ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਹ ਮੰਡਾਲੇ ਬੇ ਰਿਜ਼ਾਰਟ ਅਤੇ ਕਸੀਨੋ ਉੱਤੇ ਇੱਕ ਸਰਗਰਮ ਸ਼ੂਟਰ ਦੀ ਜਾਂਚ ਕਰ ਰਹੇ ਹੈ। ਲਾਸ ਵੇਗਾਸ ਮੈਟਰੋਪੋਲਿਟਨ ਪੁਲਿਸ ਨੇ ਟਵਿਟਰ ਉੱਤੇ ਲਿਖਿਆ ਕਿ, ‘ਅਸੀਂ ਮੰਡੱਲੇ ਬੇ ਕੈਸੀਨੋ ਦੇ ਆਸਪਾਸ ਇੱਕ ਸ਼ੂਟਰ ਦੀ ਹਾਜ਼ਰੀ ਦੀ ਜਾਂਚ ਕਰ ਰਹੇ ਹਾਂ। ਕ੍ਰਿਪਾ ਸਾਰੇ ਉਸ ਇਲਾਕੇ ਤੋਂ ਦੂਰ ਰਹੇ’।
ਰੂਟ 91 ਹਾਰਵੈਸਟ ਕੰਟਰੀ ਮਿਊਜ਼ਿਕ ਫ਼ੈਸਟੀਵਲ ਵਿੱਚ ਮੌਜੂਦ ਲੋਕਾਂ ਨੇ ਫਾਇਰਿੰਗ ਦੀ ਅਵਾਜ਼ ਸੁਣੀ। ਟਵਿਟਰ ਉੱਤੇ ਵੀਡੀਓ ਵਿੱਚ ਵਿੱਖ ਰਿਹਾ ਹੈ ਕਿ ਕੰਸਰਟ ਵਿੱਚ ਲੋਕ ਚੀਖ਼-ਚਿਹਾੜ ਰਹੇ ਹਨ ਅਤੇ ਏਧਰ-ਉੱਧਰ ਭੱਜ ਰਹੇ ਹਨ।