ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ 13 ਤੋਂ 15 ਅਕਤੂਬਰ ਦੀ ਸ਼ਾਮ ਨੂੰ 4.00 ਤੋਂ9.00 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ 

image description

ਮੈਨੁਰੇਵਾ, 12 ਅਕਤੂਬਰ – ਇੱਥੇ ਗੁਰਦੁਆਰਾ ਨਾਨਕਸਰ ਠਾਠ ਵਿਖੇ 13, 14 ਤੇ 15 ਅਕਤੂਬਰ ਦੀ ਸ਼ਾਮ ਨੂੰ 4.00 ਤੋਂ 9.00 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਜਿਸ ਵਿੱਚ ਗੁਰਬਾਣੀ ਦੇ ਕੀਰਤਨ, ਕਥਾ ਅਤੇ ਸਿਮਰਨ ਹੋਣਗੇ। ਇਨ੍ਹਾਂ ਦੀਵਾਨਾਂ ਵਿੱਚ ਭਾਈ ਅਮਰਜੀਤ ਸਿੰਘ ਨਾਨਕਸਰ ਵਾਲੇ, ਭਾਈ ਜੋਗਿੰਦਰ ਸਿੰਘ ਦਿੱਲੀ ਵਾਲੇ, ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਗਿਆਨੀ ਗੁਰਬਖ਼ਸ਼ ਸਿੰਘ ਜੀ ਗੁਲਸ਼ਨ ਯੂ.ਕੇ. ਵਾਲੇ ਕਥਾ ਤੇ ਗੁਰਬਾਣੀ ਦੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।
ਇਹ ਧਾਰਮਿਕ ਦੀਵਾਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਪੁਰਬ, ਸ਼ਹੀਦੀ ਸਾਕਾ ਪੰਜਾ ਸਾਹਿਬ ਦੀ 95ਵੀਂ ਵਰ੍ਹੇਗੰਢ ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੀ ਬਰਸੀ ਦੇ ਸੰਬੰਧ ਵਿੱਚ ਕਰਵਾਏ ਜਾ ਰਹੇ ਹਨ। ਸੰਤ ਬਾਬਾ ਅਮਰ ਸਿੰਘ ਜੀ ਅਤੇ ਨਿਊਜ਼ੀਲੈਂਡ ਨਾਨਕਸਰ ਠਾਠ ਟਰੱਸਟ ਈਸ਼ਰ ਦਰਬਾਰ ਵੱਲੋਂ ਸੰਗਤਾਂ ਨੂੰ ਸਾਰੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਪ੍ਰਬੰਧਕਾਂ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਗਤਕੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਧਾਰਮਿਕ ਦੀਵਾਨ ਸੰਬੰਧੀ ਤੁਸੀਂ ਨਿਊਜ਼ੀਲੈਂਡ ਨਾਨਕਸਰ ਠਾਠ ਟਰੱਸਟ ਈਸ਼ਰ ਦਰਬਾਰ ਫ਼ੋਨ ਨੰਬਰ : 09-2663593 ਅਤੇ ਮੋਬਾਈਲ : 022 170 4884 ਤੋਂ ਇਲਾਵਾ ਈ-ਮੇਲ : nanakdarbar@yahoo.co.nz qy wwwfacebook.com/gurudwarananaksarNewZealand