ਅਮਰੀਕੀ ਦੂਤਘਰ ਨੇ ਵੀਜ਼ਾ ਪ੍ਰਕਿਰਿਆ ਪ੍ਰਣਾਲੀ ਸਰਲ ਬਣਾਈ

ਨਵੀਂ ਦਿੱਲੀ, 5 ਸਤੰਬਰ (ਏਜੰਸੀ) – ਅਮਰੀਕੀ ਵੀਜੇ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਨੂੰ ਹੁਣ ਜ਼ਿਆਦਾ ਮੁਸ਼ਕਲਾਂ ਨਹੀਂ ਆਉਣਗੀਆਂ। ਅਮਰੀਕੀ ਦੂਤਘਰ ਨੇ ਅੱਜ ਨਵੀਂ ਵੀਜਾ ਪ੍ਰਕਿਰਿਆ ਪ੍ਰਣਾਲੀ ਦਾ ਐਲਾਨ ਕੀਤਾ, ਜਿਸ ਵਿੱਚ ਫ਼ੀਸ ਭੁਗਤਾਨ ਅਤੇ ਯਾਤਰਾ ਦਸਤਾਵੇਜ਼ਾਂ ਲਈ ਮਿਲਣ ਦੇ ਸਮੇਂ ਨੂੰ ਹੋਰ ਆਸਾਨ ਕੀਤਾ ਗਿਆ ਹੈ। ਨਵੀਂ ਪ੍ਰਣਾਲੀ 26 ਸਤੰਬਰ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਅਰਜ਼ੀਕਾਰਾਂ ਨੂੰ ਵੀਜਾ ਅਰਜ਼ੀ ਫ਼ੀਸ ਇਲੈਕਟ੍ਰਾਨਿਕ ਫੰਡ ਟਰਾਂਸਫ਼ਰ ਜਾਂ ਆਪਣੇ ਮੋਬਾਇਲ ਫ਼ੋਨ……….. ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਹੋਵੇਗੀ ਅਤੇ ਦੇਸ਼ ਵਿੱਚ 33 ਦਸਤਾਵੇਜ਼ ਕੇਂਦਰਾਂ ਤੋਂ ਇਹ ਆਪਣੇ ਦਸਤਾਵੇਜ਼ ਪ੍ਰਾਪਤ ਕਰ ਸਕਣਗੇ। ਪਹਿਲੀ ਵਾਰ ਅਰਜ਼ੀ ਮਿਲਣ ਦਾ ਸਮਾਂ ਆਨਲਾਈਨ ਜਾਂ ਮੋਬਾਈਲ ਤੋਂ ਲੈ ਸਕਣਗੇ। ਕਾਲ ਸੈਂਟਰ ਨਾਲ ਸੰਪਰਕ ਕਰ ਕੇ ਅਜਿਹਾ ਕੀਤਾ ਜਾ ਸਕਦਾ ਹੈ, ਜਿਸ ਵਿੱਚ ਅੰਗਰੇਜ਼ੀ, ਹਿੰਦੀ, ਪੰਜਾਬੀ, ਗੁਜਰਾਤੀ ਅਤੇ ਤੇਲਗੁ ਵਿੱਚ ਅਰਜ਼ੀਕਾਰਾ ਨੂੰ ਜਵਾਬ ਮਿਲੇਗਾ।
ਅਮਰੀਕੀ ਦੂਤਘਰ ਦੇ ਕੌਂਸਲਰ ਮਾਮਲਿਆਂ ਦੀ ਮਨਿਸਟਰ ਕੌਂਸਲਰ ਜੁਲਿਆ ਸਟੇਨਲੀ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਅਮਰੀਕੀ ਵੀਜਾ ਦੀ ਵਧਦੀ ਮੰਗ ਨੂੰ ਸੰਭਾਵੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਪਹਿਲੀ ਵਾਰ ਫ਼ੋਨ ‘ਤੇ ਮਿਲਣ ਦਾ ਸਮਾਂ ਦੇ ਰਹੇ ਹਾਂ। ਪ੍ਰਕਿਰਿਆ ‘ਚ ਇਕ ਤੋਂ ਜ਼ਿਆਦਾ ਥਾਵਾਂ ‘ਤੇ ਹੋਣ ਕਾਰਨ ਦਸਤਾਵੇਜ਼ਾਂ ਦੀ ਸੁਰੱਖਿਆ ‘ਤੇ ਕੀਤੇ ਗਏ ਪ੍ਰਸ਼ਨ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਵੀਜਾ ਮੁੱਦੇ ‘ਤੇ ਹਮੇਸ਼ਾ ਸੰਭਾਵਿਤ ਸੁਰੱਖਿਆ ਦਿੱਤੀ ਹੈ ਅਤੇ ਸਾਰੇ ਦਸਤਾਵੇਜ਼ਾਂ ਨੂੰ ਬਹੁਤ ਸੁਰੱਖਿਅਤ ਰੱਖਿਆ ਜਾਵੇਗਾ। ਰਟੇਨਲੀ ਨੇ ਕਿਹਾ ਕਿ ਵੀਜਾ ਨਵੀਂਕਰਣ ਕਰਵਾਉਣ ਵਾਲੇ ਅਰਜ਼ੀਕਾਰਾਂ ਨੂੰ ਇਕ ਵਾਰ ਤੋਂ ਜ਼ਿਆਦਾ ਫ਼ਿੰਗਰਪ੍ਰਿੰਟ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।