ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ ਦਾ 23ਵਾਂ ਸਲਾਨਾ ਇਜਲਾਸ, ਪੁਰਾਣੀ ਕਮੇਟੀ ਬਰਕਰਾਰ

ਬੰਬੇ ਹਿੱਲ (ਆਕਲੈਂਡ), 6 ਜੁਲਾਈ – 4 ਜੁਲਾਈ ਦਿਨ ਐਤਵਾਰ ਨੂੰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ ਦਾ 23ਵਾਂ ਸਲਾਨਾ ਇਜਲਾਸ ਗੁਰਦੁਆਰਾ ਰਵਿਦਾਸ ਸਭਾ ਬੰਬੇ ਹਿੱਲ ਦੇ ਅੰਬੇਡਕਰ ਭਵਨ ਦੇ ਵਿੱਚ ਹੋਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰਾਂ ਨੇ ਭਾਗ ਲਿਆ। ਇਜਲਾਸ ਦੀ ਸ਼ੁਰੂਆਤ ਕਰਦੇ ਹੋਏ ਕਲੱਬ ਦੇ ਪ੍ਰਧਾਨ ਸੰਜੀਵ ਟੂਰਾ ਨੇ ਸਾਰੇ ਪਹੁੰਚੇ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਕਲੱਬ ਦੇ ਜਨਰਲ ਸਕੱਤਰ ਜਸਵਿੰਦਰ ਸੰਧੂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ। ਖ਼ਜ਼ਾਨਚੀ ਸ਼ਿੰਗਾਰਾ ਸਿੰਘ ਹੀਰ ਨੇ ਪਿਛਲੇ ਸਾਲ ਦਾ ਹਿਸਾਬ-ਕਿਤਾਬ ਸਾਰਿਆਂ ਨੂੰ ਪੜ੍ਹ ਕੇ ਸੁਣਾਇਆ।
ਇਸ ਮੌਕੇ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਮੈਂਬਰਾਂ ਵੱਲੋਂ ਜਨਰਲ ਡਿਸਕਸ਼ਨ ਸ਼ੁਰੂ ਹੋਈ ਅਤੇ ਸਾਰੇ ਹਾਜ਼ਰ ਮੈਂਬਰਾਂ ਨੇ ਆਪੋ-ਆਪਣੇ ਵਿਚਾਰ ਦਿੱਤੇ। ਜਿਸ ਵਿੱਚ ਪਾਸ ਕੀਤਾ ਗਿਆ ਕਿ ਇਸ ਸਾਲ ਦਾ ਟੂਰਨਾਮੈਂਟ ਲੇਬਰ ਵੀਕਐਂਡ ਉੱਤੇ ਕਰਵਾਇਆ ਜਾਵੇਗਾ, ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਹ ਸਲਾਨਾ ਟੂਰਨਾਮੈਂਟ ਕੋਰੋਨਾਵਾਇਰਸ ਮਹਾਂਮਾਰੀ ਦੇ ਕਰਕੇ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਸਾਰੇ ਮੈਂਬਰਾਂ ਨੇ ਪੁਰਾਣੀ ਕਮੇਟੀ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਇਜਲਾਸ ਦੌਰਾਨ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਲਈ ਤਿੰਨ ਹੋਰ ਲਾਈਫ਼ ਮੈਂਬਰ ਬਣਾਏ ਗਏ। ਜਿਨ੍ਹਾਂ ਦੇ ਨਾਮ ਸ੍ਰੀ ਰਾਮ ਸਿੰਘ ਚੌਂਕੜੀਆ, ਸ੍ਰੀ ਹੰਸ ਰਾਜ ਕਟਾਰੀਆ ਅਤੇ ਸ੍ਰੀ ਰਾਮ ਪ੍ਰਕਾਸ਼ ਲਾਖਾ ਹਨ।
ਇਜਲਾਸ ਵਿੱਚ ਪੁਰਾਣੀ ਕਮੇਟੀ ਨੂੰ ਖ਼ਾਰਜ ਕੀਤਾ ਗਿਆ ਅਤੇ ਮੁੜ ਤੋਂ ਉਸੇ ਕਮੇਟੀ ਨੂੰ ਹੀ ਸਰਬ ਸੰਮਤੀ ਦੇ ਨਾਲ ਚੁਣ ਲਿਆ ਗਿਆ। ਜਿਸ ਦੇ ਵਿੱਚ ਸੰਜੀਵ ਟੂਰਾ (ਪ੍ਰਧਾਨ), ਰਵਿੰਦਰ ਸਿੰਘ ਝੱਮਟ (ਮੀਤ ਪ੍ਰਧਾਨ), ਜਸਵਿੰਦਰ ਸੰਧੂ (ਜਨਰਲ ਸਕੱਤਰ), ਸ਼ਿੰਗਾਰਾ ਸਿੰਘ ਹੀਰ (ਖ਼ਜ਼ਾਨਚੀ) ਅਤੇ ਪੰਕਜ ਕੁਮਾਰ (ਆਡੀਟਰ) ਹਨ।
ਅੱਜ ਦੇ ਇਜਲਾਸ ‘ਚ ਨਵੀਂ ਕਮੇਟੀ ਅਤੇ ਤਿੰਨ ਲਾਈਫ਼ ਮੈਂਬਰਾਂ ਤੋਂ ਇਲਾਵਾ ਮਲਕੀਤ ਸਿੰਘ ਸਹੋਤਾ (ਜੇਪੀ), ਪਰਮਜੀਤ ਮਹਿਮੀ, ਨਿਰਮਲਜੀਤ ਸਿੰਘ ਭੱਟੀ, ਕਰਨੈਲ ਸਿੰਘ ਬੱਧਣ (ਜੇਪੀ), ਕੁਲਵਿੰਦਰ ਸਿੰਘ ਝੱਮਟ, ਨਰਿੰਦਰ ਸਹੋਤਾ, ਪਿਆਰਾ ਰੱਤੂ, ਰਜਿੰਦਰ ਸਿੰਘ, ਪੰਥ ਲਾਲ ਦਰੋਚ, ਹਰਭਜਨ ਢੰਡਾ, ਸ਼ਿੰਦਰ ਸਿੰਘ ਮਾਹੀ, ਹਰਦੀਪ ਸਿੰਘ ਸੋਢੀ ਅਤੇ ਪ੍ਰਕਾਸ਼ ਬੱਧਣ ਹਾਜ਼ਰ ਸਨ।