ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਆਪਣਾ 31ਵਾਂ ਖੇਡ ਟੂਰਨਾਮੈਂਟ 22 ਅਕਤੂਬਰ ਨੂੰ ਇਸ ਵਾਰ ਨਵੀਂ ਖੇਡ ਗਰਾਊਂਡ ‘ਤੇ ਕਰਵਾਏਗਾ

ਆਕਲੈਂਡ, 12 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ ਵੱਲੋਂ ਹਰੇਕ ਸਾਲ ਖੇਡ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਆਪਣਾ 31ਵਾਂ ਖੇਡ ਟੂਰਨਾਮੈਂਟ 22 ਅਕਤੂਬਰ ਦਿਨ ਐਤਵਾਰ ਨੂੰ ਇਸ ਵਾਰ ਨਵੇਂ ਖੇਡ ਗਰਾਊਂਡ ਬਲੇਡਿਸੋਲ ਪਾਰਕ, 86 ਕਵੀਨ ਸਟ੍ਰੀਟ, ਪੁੱਕੀਕੋਹੀ (Bledisole Park, 86 Queen Street, Pukekohe) ਵਿਖੇ ਸਵੇਰੇ 9.00 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਉਣ ਜਾ ਰਿਹਾ ਹੈ।
ਇਸ ਖੇਡ ਟੂਰਨਾਮੈਂਟ ‘ਚ ਹਰ ਵਾਰ ਦੀ ਤਰ੍ਹਾਂ ਕਬੱਡੀ, ਫੁੱਟਬਾਲ ਓਪਨ, ਫੁੱਟਬਾਲ ਅੰਡਰ-17, ਫੁੱਟਬਾਲ ਅੰਡਰ-14, ਵਾਲੀਬਾਲ ਤੇ ਵਾਲੀਬਾਲ ਸ਼ੂਟਿੰਗ, ਬੱਚਿਆਂ ਦੀਆਂ ਦੌੜਾਂ, ਲੇਡੀਜ਼ ਮਿਊਜ਼ੀਕਲ ਚੇਅਰ, ਰੱਸਾਕਸ਼ੀ, ਨੌਜਵਾਨ ਮੁੰਡੇ ਤੇ ਕੁੜੀਆਂ (ਅੰਡਰ-15) ਦੀਆਂ ਦੌੜਾਂ ਅਤੇ ਹੋਰ ਮਨੋਰੰਜਕ ਖੇਡਾਂ ਕਰਵਾਈਆਂ ਜਾਣਗੀਆਂ। ਕਬੱਡੀ ਦੇ ਮੈਚਾਂ ਦੌਰਾਨ ਤੁਹਾਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ (ਇੰਡੀਆ ਤੋਂ) ਵੀ ਇਸ ਵਾਰ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਨਜ਼ਰ ਆਉਣਗੇ। ਕਬੱਡੀ ਦੇ ਸਾਰੇ ਮੈਚ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਨਿਯਮਾਂ ਤਹਿਤ ਅਤੇ ਦੇਖ-ਰੇਖ ਅਧੀਨ ਕਰਵਾਏ ਜਾਣਗੇ। ਇਸ ਟੂਰਨਾਮੈਂਟ ‘ਚ ਜੇਤੂ ਅਤੇ ਉਪਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਇਨਾਮ ਅਤੇ ਟ੍ਰਾਫ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹਰ ਵਾਰ ਦੀ ਤਰ੍ਹਾਂ ਟੂਰਨਾਮੈਂਟ ਦੇ ਸਪਾਂਸਰਜ਼ ਅਤੇ ਸਹਿਯੋਗ ਦੇਣ ਵਾਲਿਆਂ ਦਾ ਵੀ ਸਨਮਾਨ ਕੀਤਾ ਜਾਏਗਾ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਖੇਡ ਮੇਲੇ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਬਾਉਂਸੀ ਕਾਸਟਲ, ਰੇਲ ਗੱਡੀ ਦੇ ਝੂਟਿਆਂ ਦਾ ਪ੍ਰਬੰਧ ਹੋਵੇਗਾ। ਇਸ ਦੇ ਨਾਲ ਦਰਸ਼ਕਾਂ ਤੇ ਮੇਲੇ ‘ਚ ਪਹੁੰਚਣ ਵਾਲੇ ਹਰ ਇੱਕ ਲਈ ਪ੍ਰਬੰਧਕਾਂ ਵੱਲੋਂ ਚਾਹ, ਪਕੌੜੇ, ਫਲ ਫਰੂਟ, ਜਲੇਬੀਆਂ, ਮਠਿਆਈ ਅਤੇ ਗੁਰਦੁਆਰਾ ਸਾਹਿਬ ਬੰਬੇ ਤੋਂ ਗੁਰੂ ਕਾ ਲੰਗਰ ਦੇ ਪ੍ਰਬੰਧ ਕੀਤੇ ਜਾਣਗੇ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਬੰਧਕਾਂ ਵੱਲੋਂ ਖੇਡ ਕਲੱਬਾਂ ਤੇ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਦੇ ‘ਚ ਸ਼ਾਮਿਲ ਹੋਣ ਅਤੇ ਆਪਣੀ-ਆਪਣੀ ਪ੍ਰਤਿਭਾ ਵਿਖਾਉਣ ਦੀ ਅਪੀਲ ਕੀਤੀ ਗਈ ਹੈ। ਇਸ ਖੇਡ ਮੇਲੇ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਕਲੱਬ ਦੇ ਮਲਕੀਤ ਸਿੰਘ ਸਹੋਤਾ (ਪ੍ਰਧਾਨ) ਨਾਲ 027 429 3935, ਜਸਵਿੰਦਰ ਸੰਧੂ (ਸਕੱਤਰ) 021 447 634, ਪ੍ਰਦੀਪ ਕੁਮਾਰ 021 238 5948, ਰਵਿੰਦਰ ਸਿੰਘ ਝੱਮਟ 021 1 74 3207, ਨਿਰਮਲਜੀਤ ਸਿੰਘ ਭੱਟੀ (ਆਦਮਪੁਰ) 027 470 1358, ਨਰਿੰਦਰ ਸਹੋਤਾ 027 44 88 306 ਜਾਂ ਪਰਮਜੀਤ ਮਹਿਮੀ ਹੋਰਾਂ ਨਾਲ ਫ਼ੋਨ ਨੰਬਰ 027 441 5656 ਉੱਤੇ ਸੰਪਰਕ ਕਰ ਸਕਦੇ ਹੋ।