ਆਈਏਐਨਜੈੱਡ ਨੇ ਵੱਖ-ਵੱਖ ਪਾਰਟੀਆਂ ਦੇ ਭਾਰਤੀ ਉਮੀਦਵਾਰਾਂ ਭਾਈਚਾਰੇ ਦੇ ਰੂਬਰੂ ਕਰਵਾਏ 

ਪਾਪਾਟੋਏਟੋਏ,  – ਇੰਡੀਅਨ ਐਸੋਸੀਏਸ਼ਨ ਆਫ਼ ਨਿਊਜ਼ੀਲੈਂਡ (ਆਈਏਐਨਜੈੱਡ) ਵੱਲੋਂ 2 ਸਤੰਬਰ ਦਿਨ ਸਨਿੱਚਰਵਾਰ ਨੂੰ ਕਮਿਊਨਿਟੀ ਜਾਗਰੂਕਤਾ ਲਈ ‘ਮੀਟ ਦਿ ਵੋਟਰ’ ਪ੍ਰੋਗਰਾਮ ਤਹਿਤ ਵੱਖ-ਵੱਖ ਪਾਰਟੀਆਂ ਦੇ ਭਾਰਤੀ ਮੂਲ ਦੇ ਕੀਵੀ ਉਮੀਦਵਾਰਾਂ ਨਾਲ ਗੱਲਬਾਤ ਅਤੇ ਉਨ੍ਹਾਂ ਨੂੰ ਏਥਨਿਕ ਕਮਿਊਨਿਟੀ (ਮੁੱਖ ਤੌਰ ‘ਤੇ ਕੀਵੀ ਭਾਰਤੀ ਭਾਈਚਾਰੇ) ਨੂੰ ਪੇਸ਼ ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਵਾਉਣਾ ਸੀ।
ਇਸ ਪਬਲਿਕ ਮੀਟਿੰਗ ਵਿੱਚ ਨੈਸ਼ਨਲ ਪਾਰਟੀ ਤੋਂ ਸ. ਕੰਵਲਜੀਤ ਸਿੰਘ ਬਖਸ਼ੀ, ਲੇਬਰ ਪਾਰਟੀ ਤੋਂ ਪ੍ਰਿਅੰਕਾ ਰਾਧਾਕ੍ਰਿਸ਼ਨਣ, ਨਿਊਜ਼ੀਲੈਂਡ ਫਸਟ ਤੋਂ ਸ੍ਰੀ ਮਹੇਸ਼ ਬਿੰਦਰਾ, ਗ੍ਰੀਨ ਪਾਰਟੀ ਤੋਂ ਰਾਜਪ੍ਰਦੀਪ ਸਿੰਘ ਅਤੇ ਨਿਊਜ਼ੀਲੈਂਡ ਪੀਪਲਜ਼ ਪਾਰਟੀ ਤੋਂ ਸ੍ਰੀ ਰੌਸ਼ਨ ਨੌਹਰੀਆ ਸ਼ਾਮਿਲ ਹੋਏ। ਇਸ ਮੌਕੇ ਨੈਸ਼ਨਲ ਪਾਰਟੀ ਦੀ ਉਮੀਦਵਾਰ ਡਾ. ਪਰਮਜੀਤ ਪਰਮਾਰ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਲੋਕ ਹਾਜ਼ਰ ਸਨ। ਭਾਈਚਾਰੇ ਵੱਲੋਂ ਹਾਜ਼ਰ ਹੋਏ ਸੱਜਣਾਂ ਵੱਲੋਂ ਚੁੱਕੇ ਮਸਲਿਆਂ ਉੱਪਰ ਭਰਪੂਰ ਬਹਿਸ ਹੋਈ। ਇਸ ਬਹਿਸ ਦੌਰਾਨ ਲਾਅ ਐਂਡ ਆਡਰ ਅਤੇ ਇੰਮੀਗ੍ਰਟਸ਼ਨ ਦੇ ਮੁੱਦੇ ਭਾਰੂ ਰਹੇ। ਪ੍ਰੋਗਰਾਮ ਦੇ ਅੰਤ ਵਿੱਚ ਹਾਜ਼ਰ ਸੱਜਣਾਂ ਵਿੱਚੋਂ ਪ੍ਰੀ-ਵੋਟਿੰਗ ਕਰਵਾਈ ਗਈ, ਜਿਸ ਵਿੱਚ ਨੈਸ਼ਨਲ 40%, ਲੇਬਰ 34%, ਐਨਜੈੱਡ ਫਸਟ ੧੨%, ਗ੍ਰੀਨ 9% ਅਤੇ ਐਨਜੈੱਡ ਪੀਪਲਜ਼ ਪਾਰਟੀ ੫% ਰਹੀ। ਬਾਕੀ ਤਾਂ ਚੋਣਾਂ ਦੇ ਨਤੀਜੇ ਹੀ ਦੱਸਣਗੇ ਕਿ ਹਵਾ ਦਾ ਰੁੱਖ ਕਿਸ ਪਾਸੇ ਰਿਹਾ।