ਆਈਸੀਸੀ ਕ੍ਰਿਕਟ ਵਰਲਡ ਕੱਪ: ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਚੇਨਈ, 23 ਅਕਤੂਬਰ – ਇਥੇ ਖੇਡੇ ਗਏ ਵਿਸ਼ਵ ਕੱਪ ਕਿ੍ਕਟ ਦੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ 49 ਓਵਰਾਂ ’ਚ 2 ਵਿਕਟਾਂ ਗਵਾ ਕੇ 286 ਦੌੜਾਂ ਬਣਾਈਆਂਅਤੇ ਇਤਿਹਾਸਕ ਜਿੱਤ ਦਰਜ ਕੀਤੀ। ਵਰਲਡ ਕੱਪ ਵਿੱਚ ਅਫਗਾਨਿਸਤਾਨ ਦੀ ਇਹ ਦੂਜੀ ਵੱਡੀ ਜਿੱਤ ਹੈ, ਜਦੋਂ ਕਿ ਪਾਕਿਸਤਾਨ ਦੀ ਵਰਲਡ ਕੱਪ ਦੇ ਪੰਜ ਮੈਚਾਂ ’ਚ ਇਹ ਤੀਜੀ ਹਾਰ ਹੈ।
ਅੱਜ ਇਥੇ ਪਾਕਿਸਤਾਨ ਨੇ ਟਾਸ ਜਿੱਤ ਕੇ ਅਫ਼ਗ਼ਾਨਿਸਤਾਨ ਨੂੰ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਵਿਰੁੱਧ ਆਈਸੀਸੀ ਇਕ ਦਿਨਾਂ ਵਰਲਡ ਕੱਪ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ’ਤੇ 282 ਦੌੜਾਂ ਬਣਾਈਆਂ। ਪਾਕਿਸਤਾਨ ਲਈ ਕਪਤਾਨ ਬਾਬਰ ਆਜ਼ਮ ਨੇ ਸਭ ਤੋਂ ਵੱਧ 74 ਦੌੜਾਂ ਬਣਾਈਆਂ। ਨੂਰ ਅਹਿਮਦ ਅਫ਼ਗ਼ਾਨਿਸਤਾਨ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 10 ਓਵਰਾਂ ਵਿੱਚ 49 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਪਾਕਿਸਤਾਨ ਟੀਮ ‘ਚ ਮੁਹੰਮਦ ਨਵਾਜ਼ ਦੀ ਜਗ੍ਹਾ ਸ਼ਾਦਾਬ ਖਾਨ ਦੀ ਵਾਪਸੀ ਹੋਈ ਹੈ। ਅਫ਼ਗ਼ਾਨਿਸਤਾਨ ਨੇ ਫਜ਼ਲਹਕ ਫਾਰੂਕੀ ਦੀ ਜਗ੍ਹਾ ਸਪਿੰਨ ਗੇਂਦਬਾਜ਼ ਨੂਰ ਅਹਿਮਦ ਨੂੰ ਮੌਕਾ ਦਿੱਤਾ ਹੈ।