ਆਈਸੀਸੀ ਕ੍ਰਿਕਟ ਵਰਲਡ ਕੱਪ: ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ, 14 ਅਕਤੂਬਰ – ਇਥੋਂ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਰੋਹਿਤ ਸ਼ਰਮਾ ਦਾ ਬੱਲਾ ਕੁਝ ਅਜਿਹੇ ਅੰਦਾਜ਼ ’ਚ ਚਲਿਆ ਕਿ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕਰਕੇ ਆਪਣੇ ਰਵਾਇਤੀ ਵਿਰੋਧੀ ਖ਼ਿਲਾਫ਼ ਵਰਲਡ ਕੱਪ ’ਚ ਜਿੱਤ ਦਾ ਰਿਕਾਰਡ 8-0 ਕਰ ਲਿਆ। ਪਾਕਿਸਤਾਨ ਦਾ ਭਾਰਤ ਖਿਲਾਫ ਇਕ ਵੀ ਜਿੱਤ ਦਾ ਸੁਪਨਾ ਇਕ ਵਾਰ ਫਿਰ ਪੂਰਾ ਨਹੀਂ ਹੋ ਸਕਿਆ। ਪਾਕਿਸਤਾਨ ਨੇ 191 ਦੌੜਾਂ ਬਣਾਈਆਂ ਅਤੇ ਜਵਾਬ ‘ਚ ਪਾਕਿਸਤਾਨ ਨੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ।
ਕਈ ਮਹੀਨੇ ਪਹਿਲਾਂ ਤੋਂ ਜਿਸ ਮੈਚ ਦੇ ਚਰਚੇ ਸਨ, ਉਸ ’ਚ ਨਾ ਤਾਂ ਸ਼ਾਹੀਨ ਸ਼ਾਹ ਅਫਰੀਦੀ ਨੂੰ ਸਵਿੰਗ ਮਿਲੀ ਅਤੇ ਨਾ ਹੀ ਬਾਬਰ ਆਜ਼ਮ ਦਾ ਬੱਲਾ ਚਲਿਆ। ਇਸ ਮਹਾ ਮੁਕਾਬਲੇ ’ਚ ਮੇਜ਼ਬਾਨ ਟੀਮ ਦਾ ਬੱਲਾ ਅਤੇ ਗੇਂਦਬਾਜ਼ ਵੀ ਚੱਲੇ। ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ 42.5 ਓਵਰਾਂ ’ਚ 191 ਦੌੜਾਂ ‘ਤੇ ਢੇਰ ਕਰ ਦਿੱਤਾ ਅਤੇ ਫਿਰ ਰੋਹਿਤ ਸ਼ਰਮਾ (86) ਅਤੇ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ‘ਤੇ ਪਹਿਲੇ 30.3 ਓਵਰਾਂ ‘ਚ 117 ਦੌੜਾਂ ‘ਤੇ 3 ਵਿਕਟਾਂ ਦੇ ਨੁਕਸਾਨ ‘ਤੇ 192 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ | ਗੇਂਦਾਂ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਟੀਮ ਵਿੱਚ ਬਿਮਾਰੀ ਤੋਂ ਠੀਕ ਹੋਏ ਸ਼ੁਭਮਨ ਗਿੱਲ ਨੂੰ ਸ਼ਾਮਲ ਕੀਤਾ ਗਿਆ ਸੀ। ਉਹ ਇਸ਼ਾਨ ਕਿਸ਼ਨ ਦੀ ਥਾਂ ਆਇਆ। ਪਾਕਿਸਤਾਨ ਟੀਮ ਨੇ ਕੋਈ ਬਦਲਾਅ ਨਹੀਂ ਕੀਤਾ।
ਬਾਬਰ ਨੇ 58 ਗੇਂਦਾਂ ਵਿੱਚ 50 ਦੌੜਾਂ ਅਤੇ ਰਿਜ਼ਵਾਨ ਨੇ 69 ਗੇਂਦਾਂ ਵਿੱਚ 49 ਦੌੜਾਂ ਬਣਾਈਆਂ। ਸਿਰਾਜ ਨੇ ਪਾਕਿਸਤਾਨੀ ਕਪਤਾਨ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਰਿਜ਼ਵਾਨ ਨੂੰ ਬੁਮਰਾਹ ਨੇ ਆਫ ਕਟਰ ‘ਤੇ ਆਊਟ ਕੀਤਾ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ (20) ਅਤੇ ਇਮਾਮੁਲ ਹੱਕ (36) ਨੇ ਚੰਗੀ ਸ਼ੁਰੂਆਤ ਕੀਤੀ।