ਆਧੁਨਿਕ ਅਧਿਆਪਕ

(੫ ਸਤੰਬਰ, ਅਧਿਆਪਕ ਦਿਵਸ ‘ਤੇ ਵਿਸ਼ੇਸ਼ ਲੇਖ)
ਇਸ ਦੁਨੀਆ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ, ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੇ ਅੱਗੇ ਵਧ ਕੇ ਮਹਾਨ ਵਿਚਾਰਧਾਰਾ ਦੇ ਨਾਲ ਇਸ ਦੁਨੀਆ ਨੂੰ ਰੁਸ਼ਨਾਉਂਦੇ ਹਨ? ਇਸ ਲਈ ਇਤਿਹਾਸ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕਾਂ ਦਾ ਹੀ ਹੁੰਦਾ ਹੈ? ਅਜਿਹੇ ਕਈ ਉਦਾਹਰਣ ਹਨ ਜਿਹੜੇ ਸਿੱਖਿਅਕ…………. ਦੇ ਪ੍ਰਤੱਖ ਰੂਪ ਨੂੰ ਵਧਾਉਂਦੇ ਹਨ? ਏਕਲਵਯਾ ਦੀ ਆਪਣੇ ਗੁਰੂ ਦਰੋਣਾਚਾਰੀਆ ਦੀ ਮੂਰਤ ਬਣਾ ਕੇ ਖ਼ੁਦ ਸਿੱਖਣ ਦੀ ਕਹਾਣੀ ਗੁਰੂ ਦੇ ਪ੍ਰਤੀ ਇੱਜ਼ਤ ਦੀ ਵੱਡੀ ਉਦਾਹਰਣ ਹੈ?
ਗੁਰੂ, ਜਿਹੜਾ ਗਿਆਨ ਦਿੰਦਾ ਹੈ, ਉਸ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਨਮਾਨ ਸਿਰ ਪੁਰਾਣੀਆਂ ਕਹਾਣੀਆਂ ‘ਚੋਂ ਹੀ ਨਹੀਂ ਬਲਕਿ ਮੌਜੂਦਾ ਸਮੇਂ ਵਿੱਚ ਵੀ ਵੇਖਿਆ ਜਾ ਸਕਦਾ ਹੈ? ਇਸ ਲਈ ਤਾਂ ਸਾਡੀ ਸਿੱਖਿਆ ਵਿਵਸਥਾ ਵਿੱਚ ਅੱਜ ਉਨ੍ਹਾਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਅਕਸਰ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ?
ਹੁਣ ਵੀ ਅਜਿਹੇ ਅਧਿਆਪਕ ਹਨ ਜਿਹੜੇ ਆਪਣੀ ਸਾਰੀ ਉਮਰ ਸਿੱਖਿਆ ਖੇਤਰ ਨੂੰ ਹੋਰ ਵਧੀਆ ਕਰਨ ਲਈ ਸਮਰਪਿਤ ਕਰ ਚੁੱਕੇ ਹਨ? ਪਰ ਉਸ ਦੇ ਨਾਲ ਹੀ ਅਜਿਹੇ ਅਧਿਆਪਕ ਵੀ ਹਨ ਜੋ ਸਿੱਖਿਆ ਦੀ ਅਨਮੋਲ ਦਾਤ ਹਾਸਲ ਕਰਨ ਤੋਂ ਬਾਅਦ ਸਿੱਖਿਅਕ ਵਰਗਾ ਵਿਵਹਾਰ ਨਹੀਂ ਕਰਦੇ? ਗੁਰੂ-ਸ਼ਿਸ਼ ਵਰਗੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਨ ਵਾਲੀਆਂ ਕੁਝ ਘਟਨਾਵਾਂ ਸਿੱਖਿਆ ਦੇ ਖੇਤਰ ਨੂੰ ਅਪਵਿੱਤਰ ਕਰ ਰਹੀਆਂ ਹਨ? ਅਪਵਿੱਤਰਤਾ ਫੈਲਾਉਣ ਵਾਲੇ ਅਤੇ ਗਾਈਡ ਦੀ ਮਦਦ ਦੇ ਨਾਲ ਪੜ੍ਹਾਉਣ ਵਾਲੇ ਸਿੱਖਿਅਕਾਂ ਨੂੰ ਸ੍ਰੀ ਕ੍ਰਿਸ਼ਨਾਮੂਰਤੀ ਬਾਰੇ ਜਾਣਨ ਦੀ ਸਖ਼ਤ ਜ਼ਰੂਰਤ ਹੈ? ਕ੍ਰਿਸ਼ਨਾਮੂਰਤੀ ਇਕ ਸਰਲ ਸੁਭਾਵੀ ਮਹਾਨ ਸਿੱਖਿਅਕ ਸਨ ਜਿਨ੍ਹਾਂ ਨੇ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਚੰਗੀ ਸਿੱਖਿਆ ਬਾਰੇ ਹੋਏ ਸਮਾਗਮਾਂ ਵਿੱਚ ਆਪਣੇ ਵਿਚਾਰ ਦਿੱਤੇ? ਕ੍ਰਿਸ਼ਨਾਮੂਰਤੀ ਦਾ ਮੰਨਣਾ ਸੀ ਕਿ ਪਰਿਵਰਤਨ ਵਿਅਕਤੀ ਦੇ ਦਿਲ ਵਿੱਚ ਹੌਲੀ ਹੌਲੀ ਨਹੀਂ ਬਲਕਿ ਤੁਰੰਤ ਹੋਣਾ ਚਾਹੀਦਾ ਹੈ?
ਮਸ਼ਹੂਰ ਸਮਾਜ ਸ਼ਾਸਤਰੀ ਇਮਾਨੀਲ ਤੁਰਾਖਾਇਨ ਅਨੁਸਾਰ ਅਧਿਆਪਕ ਸਮਾਜੀਕਰਨ ਪ੍ਰਕਿਰਿਆ ਦੀ ਨੀਂਹ ਹੈ? ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸ ਤਰ੍ਹਾਂ ਦੀ ਹੀ ਪੀੜ੍ਹੀ ਹੋਵੇਗੀ ਅਤੇ ਜਿਸ ਤਰ੍ਹਾਂ ਦੀ ਪੀੜ੍ਹੀ ਹੋਵੇਗੀ, ਉਸ ਤਰ੍ਹਾਂ ਦੀ ਹੀ ਸੱਭਿਅਤਾ ਹੋਵੇਗੀ? ਜੇਕਰ ਅਸੀਂ ਚੰਗੀ ਸੱਭਿਅਤਾ ਸਥਾਪਤ ਕਰਨੀ ਹੈ ਤਾਂ ਸਾਨੂੰ ਅਧਿਆਪਕ ਪ੍ਰਣਾਲੀ ਚੰਗੀ ਬਣਾਉਣ ਦੀ ਲੋੜ ਹੈ? ਚੰਗੀ ਸਿੱਖਿਅਕ ਪ੍ਰਣਾਲੀ ਹੋਵੇਗੀ ਤਾਂ ਅਧਿਆਪਕ ਵਲੋਂ ਪੂਰੀ ਸੁਹਿਰਦਤਾ ਨਾਲ ਡਿਊਟੀ ਨਿਭਾਈ ਜਾਵੇਗੀ? ਸਿੱਖਿਆ ਦੇ ਖੇਤਰ ਵਿੱਚ ਤਦ ਹੀ ਕ੍ਰਾਂਤੀ ਆਵੇਗੀ ਜੇਕਰ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਬਣਾਏ ਕਿ ਹਰ ਸਿੱਖਿਅਕ ਨੂੰ ਸਾਲ ਵਿੱਚ ਘੱਟ ਤੋਂ ਘੱਟ ਖੋਜ ਸਬੰਧੀ ੫ ਲੇਖ ਅਤੇ ਇਕ ਕਿਤਾਬ ਛਾਪਣੀ ਜ਼ਰੂਰੀ ਹੋਵੇ, ਵਰਨਾ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ? ਅਗਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਨਾ ਸਿਰਫ਼ ਸਮਾਜ ਸੰਰਚਨਾ ਵਿੱਚ ਕ੍ਰਾਂਤੀ ਆਵੇਗੀ ਸਗੋਂ ਅਪਵਿੱਤਰ ਕੰਮ ਕਰਨ ਵਾਲੇ ਵੀ ਆਪਣਾ ਧਿਆਨ ਉਸਾਰੂ ਕੰਮਾਂ ਵਿੱਚ ਲਾ ਸਕਦੇ ਹਨ?
ਇਹ ਸੁਝਾਅ ਪੜ੍ਹ ਕੇ ੨੦-੨੫ ਸਾਲਾਂ ਤੋਂ ਬਿਨਾਂ ਕੁਝ ਖੋਜ ਸਬੰਧੀ ਲੇਖ ਜਾਂ ਕਿਤਾਬ ਲਿਖੇ ਸਿਰਫ਼ ਸਿੱਖਿਆ ਦਾ ਦਰਜਾ ਪਾਏ ਹੋਏ ਕੁਝ ਸਿੱਖਿਅਕਾਂ ਨੂੰ ਜ਼ਰੂਰ ਗੁੱਸਾ ਆਵੇਗਾ? ਛੇਵੇਂ ਤਨਖਾਹ ਕਮਿਸ਼ਨ ਦੀ ਮੌਜ ਲੈ ਚੁੱਕੇ ਅਧਿਆਪਕ ਜਾਂ ਕਮਿਸ਼ਨ ਦੇ ਏਰੀਅਰ ਦੀ ਉਡੀਕ ਕਰਨ ਵਾਲੇ ਸਿੱਖਿਅਕਾਂ ਨੂੰ ਇਹ ਸੁਝਾਅ ਬੁਰਾ ਲੱਗਿਆ ਹੋਵੇਗਾ? ”ਡੀ.ਏ. ਖਾਤੇ ਵਿੱਚ ਕਦੋਂ ਪਹੁੰਚ ਜਾਵੇਗਾ” ਬਾਰ ਬਾਰ ਪੁੱਛਣ ਵਾਲੇ ਪ੍ਰੋਫੈਸਰਾਂ ਨੂੰ ਜੇਕਰ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਖੋਜ ਸਬੰਧੀ ਕਿੰਨੇ ਕੰਮ ਕੀਤੇ ਹਨ ਤਾਂ ਉਹ ਅੱਗ ਬਬੂਲਾ ਕਿਉਂ ਨਹੀਂ ਹੋਣਗੇ? ਵਿਦਿਆ ਮੰਦਰ ‘ਚ ਹੀ ਬੈਠ ਕੇ ਆਪਣੇ ਜੀਵਨ ਬੀਮਾ ਦੇ ਬਾਰੇ ਗੱਲ ਕਰਨ ਵਾਲੇ, ਗੱਲਾਂ ਕਰਦੇ ਕਰਦੇ ਸਵੈਟਰ ਬੁਣਨ ਵਾਲੀਆਂ ਕੁਝ ਸਿੱਖਿਅਕਾਂ ਨੂੰ ਜੇਕਰ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਸਾਲ ਵਿੱਚ ਬੱਚਿਆਂ ਨੂੰ ਕਿੰਨੇ ਘੰਟੇ ਪੜ੍ਹਾਇਆ ਹੈ ਤਾਂ ਉਨ੍ਹਾਂ ਨੂੰ ਜੋੜਨ ਵਾਸਤੇ ਸਮਾਂ ਲੱਗੇਗਾ?
ਸਾਲ ਵਿੱਚ ੩੬੫ ਦਿਨਾਂ ਵਿੱਚ ਕੁੱਲ ੮੭੬੦ ਘੰਟਿਆਂ ਵਿਚੋਂ ਸਿੱਖਿਅਕ ਲਗਭਗ ੭੦੨ ਘੰਟੇ ਹੀ ਪੜ੍ਹਾਉਂਦੇ ਹੋਣਗੇ? ਭੌਤਿਕ ਵਕਤ ਅਤੇ ਮਾਨਸਿਕ ਵਕਤ ਵਿੱਚ ਫਰਕ ਨਾ ਜਾਣਨ ਵਾਲੇ ਸਿੱਖਿਅਕਾਂ ਨੂੰ ਸ੍ਰੀ ਕ੍ਰਿਸ਼ਨਾਮੂਰਤੀ ਕਹਿੰਦੇ ਹਨ, ਹੋ ਸਕਦਾ ਹੈ ਕਿ ਬਿਲਕੁਲ ਅਲੱਗ ਹੀ ‘ਵਕਤ’ ਹੈ? ਅਸੀਂ ਸਾਰੇ ਭੌਤਿਕ ਅਤੇ ਮਾਨਸਿਕ ਵਕਤ ਬਾਰੇ ਹੀ ਜਾਣਦੇ ਹਾਂ? ਅਸੀਂ ਸਾਰੇ ਵਕਤ ਦੇ ਗੁੰਝਲ ਵਿੱਚ ਜਕੜੇ ਹੋਏ ਹਾਂ? ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਭੌਤਿਕ ਵਕਤ ਮਹੱਤਵਪੂਰਨ ਹੁੰਦਾ ਹੈ, ਪਰ ਜੇਕਰ ਅਸੀਂ ਮਾਨਸਿਕ ਵਕਤ ਨੂੰ ਠੁਕਰਾਉਂਦੇ ਹਾਂ ਤਾਂ ਅਸੀਂ ਨਾ ਭੌਤਿਕ ਤੇ ਨਾ ਮਾਨਸਿਕ ਸਬੰਧ ਰੱਖਣ ਵਾਲੇ ਵਕਤ ਵਿੱਚ ਚਲੇ ਜਾਂਦੇ ਹਾਂ? ਸਾਲ ਦੇ ਕੁੱਲ ੮੭੬੦ ਘੰਟਿਆਂ ਵਿਚੋਂ ਸਿਰ ੭੦੨ ਘੰਟੇ ਪੜ੍ਹਾ ਕੇ ੩੦੫੮ ਘੰਟੇ ਭੌਤਿਕ ਵਕਤ ਵਿੱਚ ਹੀ ਜ਼ਿੰਦਗੀ ਚਲਾਉਣ ਵਾਲਾ ਸਿੱਖਿਅਕ ਵਰਗ ਜੇਕਰ ਮਾਨਸਿਕ ਵਕਤ ਦਾ ਮਹੱਤਵ ਸਮਝ ਜਾਵੇ ਤਾਂ ਨਾ ਸਿਰਫ਼ ਖੋਜ ਸਬੰਧੀ ਪੰਜ ਲੇਖ ਤੇ ਕਿਤਾਬ ਲਿਖੇਗਾ ਸਗੋਂ ਸਮਾਜ ਸੁਧਾਰ ਦੇ ਨਾਲ ਨਾਲ ਮਹਾਨ ਸਾਹਿਤ ਦੀ ਰਚਨਾ ਵੀ ਕਰੇਗਾ?

ਪੰਡਿਤ ਰਾਓ ਧਰੇਨੰਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ,
ਸੈਕਟਰ੪੬, ਚੰਡੀਗੜ੍ਹ
ਮੋਬਾਇਲ ਨੰ: ੯੯੮੮੩੫੧੬੯੫

(ਪੰਡਿਤਰਾਓ ਕਰਨਾਟਕ ਤੋਂ ਹੈ ਪਰ ਪੰਜਾਬੀ ਭਾਸ਼ਾ ਸਿੱਖ ਕੇ ਹੁਣ ਤੱਕ ਅੱਠ ਕਿਤਾਬਾਂ ਪੰਜਾਬੀ ਭਾਸ਼ਾ ਵਿੱਚ ਲਿਖ ਚੁੱਕੇ ਹਨ ਤੇ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਤੇ ਜ਼ਫ਼ਰਨਾਮਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ)